Punjab
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਬਟਾਲਾ ਚ ਐਸਜੀਪੀਸੀ ਵਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਅੱਜ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਭਰ ਦੇ ਜਿਲਾ ਹੈਡਕੁਆਰਟਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਉਸੇ ਦੇ ਚਲਦੇ ਬਟਾਲਾ ਵਿਖੇ ਐਸਜੀਪੀ ਸੀ ਮੇਂਬਰ ਗੁਰਿੰਦਰ ਪਾਲ ਸਿੰਘ ਗੋਰਾ ਅਤੇ ਹੋਰਨਾਂ ਗੁਰੂਦਵਾਰਾ ਸਾਹਿਬ ਚ ਡਿਊਟੀ ਕਰ ਰਹੇ ਹੈ ਮੈਨੇਜਰ ਅਤੇ ਐਸਜੀਪੀਸੀ ਮੁਲਾਜ਼ਿਮ ਅਤੇ ਬੀਬੀਆਂ ਵਲੋਂ ਬਟਾਲਾ ਚ ਰੋਸ ਮਾਰਚ ਕੀਤਾ ਗਿਆ ਅਤੇ ਦੀ ਜਲਦ ਰਿਹਾਈ ਹੋਵੇ ਦੀ ਮੰਗ ਨੂੰ ਲੈਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦੱਸਿਆ ਕਿ ਅੱਜ ਉਹ ਅੱਜ ਪੰਜਾਬ ਭਰ ਚ ਧਰਨੇ ਦੇ ਰਹੇ ਹਨ ਅਤੇ ਅਗੇ ਜੋ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਮੰਗ ਲਈ ਸੰਗਰਸ਼ ਉਲੀਕੇ ਗੀ ਉਸ ਤਹਿਤ ਉਹ ਅਗੇ ਵੀ ਸੰਗਰਸ਼ ਜਾਰੀ ਰੱਖਣਗੇ |