India
ਕੌਮਾਂਤਰੀ ਮਹਿਲਾ ਦਿਵਸ: ਦੇਸ਼ ਦਾ ਮਾਣ ਵਧਾਉਣ ਵਾਲੀ 104 ਸਾਲਾ ਮਾਨ ਕੌਰ ਦਾ ਹੋਵੇਗਾ ਰਾਸ਼ਟਰਪਤੀ ਵੱਲੋਂ ਸਨਮਾਨ
ਨਵੀਂ ਦਿੱਲੀ: ਦੁਨੀਆ ਭਰ ‘ਚ ਭਾਰਤ ਦੇ ਤਿਰੰਗੇ ਦੀ ਸ਼ਾਨ ਵਧਾਉਣ ਵਾਲੀ ਪੰਜਾਬ ਦੀ 104 ਸਾਲਾ ਦੌੜਾਕ ਮਾਨ ਕੌਰ ਨੂੰ ਅੱਜ ਯਾਨੀ ਕਿ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਔਰਤਾਂ ਲਈ ਇਸ ਨੂੰ ਦੇਸ਼ ਦਾ ਸਰਵੋਤਮ ਸਨਮਾਨ ਮੰਨਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ 1 ਮਾਰਚ ਨੂੰ ਦੇਸ਼ ਦਾ ਮਾਣ ਬੇਬੇ ਮਾਨ ਕੌਰ ਨੇ 104 ਸਾਲ ਪੂਰੇ ਕੀਤੇ ਹਨ ਤੇ ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ। ਇਸ ਉਮਰ ‘ਚ ਜਿਥੇ ਲੋਕਾਂ ਦੇ ਗੋਡੇ ਭਾਰ ਨਹੀਂ ਝਲਦੇ, ਉਥੇ ਹੀ ਬੇਬੇ ਮਾਨ ਕੌਰ ਵੱਲੋਂ ਦੌੜਾਂ ‘ਚ ਗੋਲਡ ਮੈਡਲ ਜਿੱਤਣਾ ਸੱਚਮੁੱਚ ਇਕ ਮਹਾਨ ਪ੍ਰਾਪਤੀ ਹੈ।