Punjab
13 ਸਾਲ ਦੀ ਇਸ ਬੱਚੀ ਨੇ ਕੀਤਾ ਵੱਡਾ ਕਮਾਲ, ਸਭ ਹੋਏ ਹੈਰਾਨ

ਲੁਧਿਆਣਾ ਦੀ ਮਹਿਜ਼ ਤੇਰਾਂ ਸਾਲ ਦੀ ਨਮੀਆਂ ਜੋਸ਼ੀ ਨੇ ਨਾ ਸਿਰਫ ਪੰਜਾਬ ਦਾ ਨਾਂ ਰੌਸ਼ਨ ਕੀਤਾ ਸਗੋਂ ਕੰਪਿਊਟਰ ਦੇ ਖੇਤਰ ‘ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਮਾਈਕ੍ਰੋਸਾਫਟ ਦੇ ਸੀ ਈ ਓ ਸੱਤਿਆ ਨਡੇਲਾ ਵੀ ਇਸ ਵਿਦਿਆਰਥਣ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਮਹਿਜ਼ 13 ਸਾਲ ਦੀ ਉਮਰ ‘ਚ ਨਮੀਆਂ ਜੋਸ਼ੀ ਦੀ ਕੰਪਿਊਟਰ ਬਾਰੇ ਜਾਣਕਾਰੀ ਅਤੇ ਉਸ ਦੇ ਨਵੇਂ ਸਾਫਟਵੇਅਰ ਕਾਫ਼ੀ ਪ੍ਰਭਾਵਿਤ ਕਰਦੇ ਹਨ।

ਇਹ ਲੜਕੀ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ‘ਚ ਪੜ੍ਹਨ ਵਾਲੀ 13 ਸਾਲ ਦੀ ਨਮੀਆਂ ਜੋਸ਼ੀ ਜਿਸ ਨੇ ਗੇਮਿੰਗ ਪੈਟਰਨ ਨੂੰ ਅਪਣਾਉਂਦੇ ਹੋਏ ਸਾਫਟਵੇਅਰ ਨੂੰ ਇਸ ਮਾਧਿਅਮ ਦੇ ਨਾਲ ਸਿੱਖਿਆ ਨਾਲ ਜੋੜਦੇ ਹਨ। ਦਿੱਲੀ ਦੇ ਵਿੱਚ ਹੋਈ ਇਨੋਵੇਟਰਸ ਸਮਿਟ ‘ਚ ਸਾਰੇ ਹੀ ਉਸ ਦੇ ਇਸ ਨਿਵੇਕਲੇ ਸਾਫਟਵੇਅਰ ਤੋਂ ਪ੍ਰਭਾਵਿਤ ਹੋਏ ਹਨ। ਇੱਥੋਂ ਤੱਕ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਕੰਪਨੀ ਮਾਈਕਰੋਸਾਫਟ ਦੇ ਭਾਰਤੀ ਮੂਲ ਦੇ ਸੀਈਓ ਵੀ 13 ਸਾਲ ਦੀ ਨਮੀਆਂ ਜੋਸ਼ੀ ਦੇ ਦਿਮਾਗ ਦੇ ਮੁਰੀਦ ਬਣ ਗਏ ਹਨ। ਨਮੀਆਂ ਨੇ ਮਾਈਨਕ੍ਰਾਫਟ ਐਜੂਕੇਸ਼ਨ ਐਡੀਸ਼ਨ ਨੂੰ ਮਾਈਕ੍ਰੋਸਾਫਟ ਦੇ ਰਾਹੀਂ ਕਾਫੀ ਸੌਖਾ ਬਣਾ ਦਿੱਤਾ ਹੈ।

ਓਦਰ ਨਮੀਆਂ ਜੋਸ਼ੀ ਦੀ ਮਾਤਾ ਮੋਨਿਕਾ ਜੋਸ਼ੀ ਆਪਣੀ ਬੱਚੀ ਦੀ ਇਸ ਕੰਪਿਊਟਰ ਬਾਰੇ ਜਾਣਕਾਰੀ ਤੋਂ ਕਾਫੀ ਪ੍ਰਭਾਵਿਤ ਹੈ, ਕਿਉਂਕਿ ਉਹ ਆਪ ਵੀ ਆਈਟੀ ਡਿਪਾਰਟਮੈਂਟ ‘ਚ ਕੰਮ ਕਰਦੀ ਹੈ…ਉਨ੍ਹਾਂ ਦੱਸਿਆ ਕਿ ਨਮੀਆਂ ਵੱਲੋਂ ਸਿੱਖਿਆ ਨੂੰ ਹੋਰ ਵੀ ਆਸਾਨ ਬਣਾ ਦਿੱਤਾ ਗਿਆ ਜਿਸ ਕਾਰਨ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਦਾ ਕਾਫੀ ਸ਼ੌਂਕ ਪੈ ਗਿਆ ਹੈ। ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਵੀ ਨਮੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਹੈ।