ਨੀਟੂ ਸ਼ਟਰਵਾਲੇ ਨੇ ਅਪਣੇ ਫੇਸਬੁੱਕ ਪੇਜ ਰਾਹੀਂ ਉਸਦੇ ਕੋਲ Covid-19 ਦੀ ਦਵਾਈ ਹੋਣ ਦਾ ਦਾਅਵਾ ਕੀਤਾ ਸੀ ਅਤੇ ਨਾਲ ਹੀ ਕੋਰੋਨਾ ਬਾਰੇ ਬਹੁਤ ਕੁੱਝ ਕਿਹਾ ਸੀ। ਨੀਟੂ ਦੇ ਇਸ ਵੀਡੀਓ ਦੇ ਆਧਾਰ ਵਜੋਂ ਇਸਨੂੰ ਜਲੰਧਰ ਦੇ ਸਿਵਿਲ ਸਰਜਨ ਦੀ ਕੀਤੀ ਸ਼ਿਕਾਇਤ ਅਨੁਸਾਰ ਨੀਟੂ ਉੱਤੇ 420, 276, 270, 188, 66D ਦੇ ਅਧੀਨ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।