Uncategorized
ਬੱਸ ਸਟੈਂਡ ਬੰਦ ਕਰਕੇ ਪਨਬੱਸ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ ਪਨਬਸ ਕਾਮਿਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸੂਬਾ ਪੱਧਰੀ ਫੈਸਲੇ ਤਹਿਤ ਬਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਵਰਨਣਯੋਗ ਹੈ ਕਿ ਬੀਤੇ ਕਲ ਸਰਕਾਰ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਪਨਬੱਸ ਕਾਮਿਆਂ ਨੇ ਬਸ ਸਟੈਂਡ ਬੰਦ ਕਰਨ ਦਾ ਫੈਸਲਾ ਲਿਆ ਸੀ।
ਅੱਜ ਇਥੇ ਗੱਲਬਾਤ ਕਰਦਿਆ ਦੱਸਿਆ ਕਿ ਅਜ ਦੇ ਇਸ ਸੰਘਰਸ਼ ਉਪ੍ਰੰਤ ਕਾਮੇ 10 ਸਤੰਬਰ ਨੂੰ ਮੁੱਖ ਮੰਤਰੀ ਦੇ ਸਿਸਵਾ ਫਾਰਮ ਦਾ ਘਿਰਾਓ ਕਰਨਗੇ। ਹੁਣ ਤਕ ਸਰਕਾਰ ਨੇ ਸਾਨੂੰ ਲਾਰਿਆਂ ਚ ਰਖਿਆਂ ਹੈ। ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਾਰੂ ਹਨ। ਬੁਲਾਰਿਆਂ ਕਿਹਾ ਕਿ ਬੀਤੇ ਕਲ ਉਹਨਾਂ ਦਾ ਸਿਸਵਾ ਫਾਰਮ ਘੇਰਨ ਦਾ ਸਦਾ ਦਿੱਤਾ ਸੀ ਪਰ ਐਨ ਮੌਕੇ ਤੇ ਸਰਕਾਰ ਨੇ ਮੀਟਿੰਗ ਦੇ ਦਿੱਤੀ ਜੋ ਬੇਸਿੱਟਾ ਰਹੀ।
ਉਹਨਾਂ ਕਿਹਾ ਉਹ ਖਿਡਾਰੀਆਂ ਦਾ ਸਨਮਾਨ ਕਰਦੇ ਹਨ ਪਰ ਸਰਕਾਰ ਬੀਤੇ 12-13 ਸਾਲ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜਮਾਂ ਵਲ ਧਿਆਨ ਨਹੀਂ ਦੇ ਰਹੀ।ਉਹਨਾਂ ਕਿਹਾ ਜਦ ਤਕ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਸ ਸਟੈਂਡ ਬਿਲਕੁਲ ਬੰਦ ਰਿਹਾ ਅਤੇ ਕਾਮਿਆਂ ਨੇ ਗੇਟ ਚ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ।