Connect with us

National

24 ਦਲਿਤਾਂ ਦੀ ਹੱਤਿਆ ਮਾਮਲੇ ‘ਚ 43 ਸਾਲ ਬਾਅਦ ਸਜ਼ਾ

Published

on

UTTAR PRADESH : 44 ਸਾਲਾਂ ਬਾਅਦ, ਉੱਤਰ ਪ੍ਰਦੇਸ਼ ਦੀ ਮੈਨਪੁਰੀ ਅਦਾਲਤ ਨੇ 24 ਦਲਿਤਾਂ ਦੇ ਕਤਲ ਦੇ ਮਾਮਲੇ ਵਿੱਚ ਦਿਹੁਲੀ ਕਤਲੇਆਮ ਦੇ ਮਾਮਲੇ ਵਿੱਚ ਇਨਸਾਫ਼ ਦਿੱਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਜੱਜ ਇੰਦਰਾ ਸਿੰਘ ਨੇ ਸੁਣਾਈ ਹੈ । ਤਿੰਨਾਂ ਕਾਤਲਾਂ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ ਜੱਜ ਨੇ ਹਰੇਕ ਨੂੰ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਦੋਸ਼ੀਆਂ ਦਾ ਨਾਮ….

ਦੋਸ਼ੀਆਂ ਦੇ ਨਾਮ ਰਾਮਸੇਵਕ, ਕੈਪਟਨ ਸਿੰਘ ਅਤੇ ਰਾਮਪਾਲ ਹਨ। ਸਜ਼ਾ ਸੁਣਦੇ ਹੀ, ਤਿੰਨੋਂ ਕਾਤਲ ਅਦਾਲਤ ਵਿੱਚ ਫੁੱਟ-ਫੁੱਟ ਕੇ ਰੋਣ ਲੱਗ ਪਏ।

ਰਾਮਸੇਵਕ ਅਤੇ ਕਪਤਾਨ ਸਿੰਘ ਨੂੰ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 307 (ਕਤਲ ਦੀ ਕੋਸ਼ਿਸ਼), 148 (ਘਾਤਕ ਹਥਿਆਰਾਂ ਨਾਲ ਲੈਸ ਦੰਗਾ), 149 (ਗੈਰ-ਕਾਨੂੰਨੀ ਇਕੱਠ), 449 (ਘਰ ਵਿੱਚ ਘੁਸਪੈਠ) ਅਤੇ 450 (ਘਰ ਵਿੱਚ ਘੁਸਪੈਠ) ਦੇ ਤਹਿਤ ਦੋਸ਼ੀ ਪਾਇਆ ਗਿਆ।
ਜਦੋਂ ਕਿ ਰਾਮਪਾਲ ਨੂੰ ਧਾਰਾ 120B (ਅਪਰਾਧਿਕ ਸਾਜ਼ਿਸ਼), 302 (ਕਤਲ) ਅਤੇ 216A (ਅਪਰਾਧੀਆਂ ਨੂੰ ਪਨਾਹ ਦੇਣਾ) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।

ਕੀ ਹੈ ਮਾਮਲਾ….

ਦਰਅਸਲ, 18 ਨਵੰਬਰ 1981 ਨੂੰ ਸ਼ਾਮ 6 ਵਜੇ, ਡਾਕੂਆਂ ਨੇ ਦਿਹੁਲੀ ਪਿੰਡ ‘ਤੇ ਹਮਲਾ ਕਰ ਦਿੱਤਾ। ਸੰਤੋਸ਼ ਅਤੇ ਰਾਧੇ ਦੇ ਗਿਰੋਹ ਨੇ ਇੱਕ ਮਾਮਲੇ ਵਿੱਚ ਗਵਾਹੀ ਦੇਣ ਦੇ ਵਿਰੋਧ ਵਿੱਚ ਪੂਰੇ ਪਿੰਡ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 24 ਮਾਸੂਮ ਲੋਕ ਮਾਰੇ ਗਏ। ਕਤਲ ਤੋਂ ਬਾਅਦ, ਅਪਰਾਧੀਆਂ ਨੇ ਪਿੰਡ ਵਿੱਚ ਵੱਡੇ ਪੱਧਰ ‘ਤੇ ਲੁੱਟ-ਖਸੁੱਟ ਵੀ ਕੀਤੀ।