News
ਪੰਜਾਬ ਦੀ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਾਕਿਮ ਨੇ ਦਿੱਤਾ ਅਸਤੀਫ਼ਾ
02 ਜੁਲਾਈ: ਪੰਜਾਬ ਦੀ ਐਡੀਸ਼ਨਲ ਐਡਵੋਕੇਟ ਜਨਰਲ (Punjab Addictional Advocate General) ਰਮੀਜ਼ਾ ਹਾਕਿਮ ਨੇ ਅਸਤੀਫ਼ਾ ਦੇ ਦਿੱਤਾ ਹੈ,ਉਨ੍ਹਾਂ ਨੇ ਅਸਤੀਫ਼ਾ ਦੇਣ ਦੇ ਪਿੱਛੇ ਨਿੱਜੀ ਕਾਰਨ ਦੱਸਿਆ ਹੈ, ਰਮੀਜ਼ਾ ਹਾਕਿਮ ਪੰਜਾਬ ਦੇ ਐਡਵੋਕੇਟ ਜਨਰਲ ਅਤੁਰ ਨੰਦਾ ਦੀ ਪਤਨੀ ਨੇ, ਉਹ ਤਿੰਨ ਸਾਲਾਂ ਤੋਂ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਤੈਨਾਤ ਸਨ।
ਅਸਤੀਫ਼ੇ ਤੋਂ ਬਾਅਦ ਰਮੀਜ਼ਾ ਹਾਕਿਮ ਨੇ ਕਿਹਾ ਕਿ ਉਨ੍ਹਾਂ ਦੇ ਤਿੰਨ ਸਾਲ ਐਡੀਸ਼ਨਲ ਐਡਵੋਕੇਟ ਜਨਰਲ ਦੇ ਤੌਰ ‘ਤੇ ਬਹੁਤ ਚੰਗੇ ਰਹੇ, ਪਰ ਹੁਣ ਉਹ ਪ੍ਰਾਈਵੇਟ ਪ੍ਰੈਕਟਿਸ ਵੱਲ ਵਾਪਸ ਆਉਣਾ ਚਾਉਂਦੇ ਨੇ ਇਸ ਲਈ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।
ਰਮੀਜ਼ਾ ਹਾਕਿਮ ਨੇ ਕਿਹਾ ਇੰਨਾ ਤਿੰਨ ਸਾਲਾਂ ਵਿੱਚ ਮੈਨੂੰ ਕਈ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ਰਮੀਜ਼ਾ ਨੇ ਕਿਹਾ ਨੇ ਉਹ ਉਮੀਦ ਕਰਦੇ ਨੇ ਕਿ ਸਟਾਫ਼ ਦੇ ਹੋਰ ਮੈਂਬਰ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਇਸੇ ਤਰ੍ਹਾਂ ਨਾਲ ਸਹਿਯੋਗ ਕਰਦੇ ਰਹਿਣਗੇ।