Connect with us

Punjab

ਪੰਜਾਬ ਦੇ ਕੈਬਨਿਟ ਮੰਤਰੀ ਨੇ ਡਾਕਟਰਾਂ ਤੇ ਸਾਰੇ ਸਟਾਫ ਨੂੰ ਕੀਤਾ ਸਨਮਾਨਿਤ

Published

on

ਨਾਭਾ, 28 ਜੂਨ (ਭੁਪਿੰਦਰ ਸਿੰਘ): ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਰੋਟਰੀ ਕਲੱਬ ਨਾਭਾ ਦੇ ਸਹਿਯੋਗ ਸਦਕਾ ਦਿੱਤੇ ਗਏ ਵੈਂਟੀਲੇਟਰ ਪੀਪੀ ਕਿੱਟਾਂ ਅਤੇ ਹੋਰ ਲੋੜੀਂਦੇ ਸਾਮਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਡਾਕਟਰਾਂ ਅਤੇ ਸਾਰੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਧਰਮਸੋਤ ਨੇ ਕਿਹਾ ਕਿ ਇਸ ਮਹਾਂਮਾਰੀ ਵਿੱਚ ਜਿੱਥੇ ਡਾਕਟਰਾਂ ਦਾ ਅਹਿਮ ਯੋਗਦਾਨ ਹੈ ਉੱਥੇ ਹੀ ਪੁਲਿਸ ਕਰਮਚਾਰੀ ਅਤੇ ਹੋਰ ਡਿਊਟੀ ਤੇ ਪਹਿਰਾ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਰੋਟਰੀ ਕਲੱਬ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਨੂੰ ਸਾਮਾਨ ਮੁਹੱਈਆ ਕਰਵਾਇਆ ਗਿਆ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਉਨ੍ਹਾਂ ਨੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਬੋਲਦਿਆਂ ਕਿਹਾ ਕਿ ਚਾਹੇ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣਾ ਚਾਹੇ, ਸਪੀਕਰ ਬਣਾਉਣ ਇਹ ਫੈਸਲਾ ਪਾਰਟੀ ਹਾਈਕਮਾਨ ਨੇ ਵੇਖਣਾ ਹੈ । ਕੇਂਦਰ ਸਰਕਾਰ ਵੱਲੋਂ ਐਮਐਸਪੀ ਦੇ ਮੁੱਦੇ ਤੇ ਧਰਮਸੋਤ ਨੇ ਕਿਹਾ ਕਿ ਇਹ ਸਾਰੀ ਦੇਣ ਅਕਾਲੀ ਦਲ ਅਤੇ ਮੋਦੀ ਸਰਕਾਰ ਦੀ ਹੈ ਅਤੇ ਜੋ ਕਿਸਾਨਾਂ ਨੂੰ ਉਜਾੜਨ ਤੇ ਲੱਗੇ ਹੋਏ ਹਨ,ਕਿਉਂ ਧਰਮਸੋਤ ਨੂੰ ਬਾਜਵਾ ਵੱਲੋਂ ਲਗਾਤਾਰ ਆਪਣੀ ਹੀ ਪਾਰਟੀ ਖਿਲਾਫ ਬੋਲਣ ਤੇ ਧਰਮਸੋਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਕਰੋਨਾ ਵਾਇਰਸ ਦੀ ਮਹਾਂਮਾਰੀ ਤੇ ਕਰਤਾਰਪੁਰ ਲਾਂਘੇ ਤੇ ਧਰਮਸੋਤ ਨੇ ਕਿਹਾ ਕਿ ਇਹ ਧਾਰਮਿਕ ਮਸਲਾ ਹੈ ਐਸਜੀਪੀਸੀ ਅਤੇ ਸਰਕਾਰ ਆਪ ਦੇਖੇ ਉਨ੍ਹਾਂ ਨੇ ਕੀ ਫ਼ੈਸਲਾ ਲੈਣਾ ਹੈ।

ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਵਿੱਚ ਰਜਨੀਸ਼ ਕੁਮਾਰ ਸੈਂਟੀ ਨੇ ਕਿਹਾ ਕਿ ਜੋ ਇਹ ਅਸੀਂ ਸਾਮਾਨ ਅੱਜ ਸਾਮਾਨ ਦਿੱਤਾ ਹੈ ਇਹ ਰੋਟਰੀ ਕਲੱਬ ਦੇ ਸਹਿਯੋਗ ਸਦਕਾ ਦਿੱਤਾ ਗਿਆ ਹੈ ਕਿਉਂਕਿ ਕਰੋਨਾ ਵਾਰਿਸ ਮਹਾਂਮਾਰੀ ਦੇ ਦੌਰਾਨ ਅਸੀਂ ਵੈਂਟੀਲੇਟਰ ਪੀਪੀ ਕਿੱਟਾਂ ਮਾਸਕ ਗੁਲਾਬ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ ਹੈ ਤਾਂ ਜੋ ਕਰੋਨਾ ਵਾਰਸ ਦੀ ਮਹਾਂਮਾਰੀ ਦਾ ਦੌਰਾਨ ਡਾਕਟਰਾਂ ਨੂੰ ਕੋਈ ਕਿੱਲਤ ਨਾ ਆਵੇ ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਰਿਸ ਮਹਾਂਮਾਰੀ ਦੇ ਦੌਰਾਨ ਰੋਟਰੀ ਕਲੱਬ ਹਰ ਸਮੇਂ ਸਮੇਂ ਤੇ ਮਦਦ ਕੀਤੀ ਗਈ ਹੈ ਅਤੇ ਅੱਗੇ ਤੋਂ ਵੀ ਕਰਦੇ ਰਹਾਂਗੇ।

ਇਸ ਮੌਕੇ ਤੇ ਨਾਭਾ ਦੀ ਐਸਐਮਓ ਦਲਵੀਰ ਕੌਰ ਨੇ ਕਿਹਾ ਕਿ ਜੋ ਅੱਜ ਸਾਨੂੰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਮਾਣ ਸਨਮਾਨ ਦਿੱਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਰੋਟਰੀ ਕਲੱਬ ਵੱਲੋਂ ਸਾਨੂੰ ਸਾਮਾਨ ਮੁਹੱਈਆ ਕਰਵਾਇਆ ਹੈ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂl