Punjab
ਪੰਜਾਬ: ਮਾਰਕੀਟ ਕਮੇਟੀਆਂ ਤੇ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਕੀਤੇ ਗਏ ਨਿਯੁਕਤ,CM ਨੇ ਜਾਰੀ ਕੀਤੀ ਸੂਚੀ

ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਕਰ ਲਈਆਂ ਹਨ। ਸੂਬੇ ਵਿੱਚ ਮਾਰਕੀਟ ਕਮੇਟੀਆਂ ਅਤੇ ਸ਼ਹਿਰ ਸੁਧਾਰ ਟਰੱਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸੂਚੀ ਜਾਰੀ ਕਰ ਦਿੱਤੀ ਹੈ। ਨਾਲ ਹੀ, ਨਵੀਂ ਜ਼ਿੰਮੇਵਾਰੀ ਲਈ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।
ਕੇਵਲ ਜਾਗੋਵਾਲ ਨੂੰ ਮਾਲੇਰਕੋਟਲਾ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਮਾਛੇਵਾੜਾ ਟਰੱਸਟ ਦੀ ਕਮਾਨ ਬਲਜਿੰਦਰ ਚੌਂਦਾ ਨੂੰ ਦਿੱਤੀ ਗਈ ਹੈ। ਸੁਭਾਸ਼ ਸ਼ਰਮਾ ਨੂੰ ਕਰਤਾਰਪੁਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ। ਨੰਗਲ ਇੰਪਰੂਵਮੈਂਟ ਟਰੱਸਟ ਵਿੱਚ ਰਾਮ ਕੁਮਾਰ ਮੁਕਰੀ ਅਤੇ ਪ੍ਰਦੀਪ ਥਿੰਦ ਨੂੰ ਸੁਲਤਾਨਪੁਰ ਲੋਧੀ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
