Corona Virus
ਪੰਜਾਬ ਦੇ ਸੀਐਮ ਨੇ PPE ਕਿੱਟਾਂ ਬਣਾਉਣ ਵਾਲੇ ਉਦਯੋਗਪਤੀਆਂ ਦਾ ਕੀਤਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ PPE ਕਿੱਟਾਂ ਬਣਾਉਣ ਵਾਲੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਾਨੂੰ ਸਾਡੇ ਰਾਜ ਦੇ ਉਦਯੋਗਪਤੀਆਂ ‘ਤੇ ਮਾਣ ਹੈ ਜੋ ਇਸ ਮੁਸ਼ਕਿਲ ਸਮੇਂ ਵਿੱਚ ਚੁਣੌਤੀ ਦੇ ਰੂਪ ਵਿੱਚ ਉੱਭਰੇ ਹਨ ਅਤੇ ਪੰਜਾਬ ਨੂੰ PPE ਕਿੱਟਾਂ ਬਣਾਉਣ ਦੇ ਕੇਂਦਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਸੀਐਮ ਨੇ ਕਿਹਾ ਅਸੀਂ ਨਾ ਕੇਵਲ ਸਾਡੀਆਂ ਲੋੜਾਂ ਦਾ ਸਮਰਥਨ ਕਰਨ ਲਈ, ਸਗੋਂ ਹੋਰ ਰਾਜਾਂ ਨੂੰ ਸਪਲਾਈ ਕਰਨ ਲਈ ਵੀ ਕਾਫੀ ਉਤਪਾਦਨ ਕਰ ਰਹੇ ਹਾਂ।
ਦਸ ਦੇਈਏ ਕਿ ਕੋਵਿਡ-19 ਦੇ ਖਿਲਾਫ ਜੰਗ ਦੀਆਂ ਅਗਲੀਆਂ ਲਾਈਨਾਂ ‘ਤੇ ਡਾਕਟਰਾਂ ਅਤੇ ਸਿਹਤ ਕਾਮਿਆਂ ਦੀ ਰੱਖਿਆ ਕਰਨ ਲਈ ਕਈ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (MSMEs) ਹੁਣ ਨਿੱਜੀ ਸੁਰੱਖਿਆ ਉਪਕਰਣਾਂ (PPE) ਨੂੰ ਬਨਾਉਣ ਦੀ ਦੌੜ ਦਾ ਹਿੱਸਾ ਹਨ। ਤਾਮਿਲਨਾਡੂ ਵਿੱਚ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ 117 ਗਾਰਮੈਂਟ ਯੂਨਿਟ ਪੀ.ਪੀ.ਈ. ਦਾ ਨਿਰਮਾਣ ਕਰ ਰਹੇ ਹਨ, ਜਦੋਂ ਕਿ ਪੰਜਾਬ ਵਿੱਚ 46 ਅਜਿਹੇ ਉਦਯੋਗ ਅਤੇ ਕਰਨਾਟਕ ਵਿੱਚ 43 ਉਦਯੋਗ ਚੱਲ ਰਹੇ ਹਨ।
ਦੇਸ਼ ਭਰ ਵਿੱਚ ਘੱਟੋ ਘੱਟ 451 ਗਾਰਮੈਂਟ ਯੂਨਿਟਾਂ ਨੇ ਆਪਣੇ ਕਾਰੋਬਾਰਾਂ ਨੂੰ ਤਾਲਾਬੰਦੀ ਦੌਰਾਨ ਚਲਾਉਣ ਲਈ PPE ਨਿਰਮਾਣ ਵੱਲ ਰੁਖ ਕੀਤਾ ਹੈ।