India
ਪੰਜਾਬ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜ਼ਿਲ੍ਹੇ ਭਰ ਦੇ ਡੀਸੀ ਦਫਤਰਾਂ ਅੱਗੇ ਲਾਏ ਗਏ ਧਰਨੇ
ਬਿਜਲੀ ਦੀ ਸਪਲਾਈ ਨਿਰੰਤਰ ਅਤੇ ਬੀਜਾਂ ਦੀ ਸਪਲਾਈ ਘਰ ਘਰ ਕਰਨ ਦੀ ਮੰਗ
ਲੁਧਿਆਣਾ, 14 ਮਈ( ਸੰਜੀਵ ਸੂਦ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਪੰਜਾਬ ਭਰ ਦੇ ਡੀਸੀ ਦਫ਼ਤਰ ਅੱਗੇ ਧਰਨੇ ਲਾਏ ਗਏ ਅਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਸਪਲਾਈ ਨਿਰੰਤਰ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਵੀ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਕਿਸਾਨ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੇ। ਇਸ ਦੌਰਾਨ ਧਰਨਾ ਤਾਂ ਲਾਇਆ ਗਿਆ ਪਰ ਆਪਸ ਵਿੱਚ ਦੂਰੀ ਨੂੰ ਵੀ ਮੈਨਟੇਨ ਕਰਕੇ ਰੱਖਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਸਰਕਾਰ ਸ਼ਰਾਬ ਦੀ ਤਾਂ ਘਰ ਘਰ ਡਲੀਵਰੀ ਕਰਨ ਨੂੰ ਤਿਆਰ ਹੋ ਗਈ ਹੈ ਪਰ ਸਰਕਾਰ ਤੋਂ ਬੀਜਾਂ ਦੀ ਡਿਲੀਵਰੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਲੇਬਰ ਉਨ੍ਹਾਂ ਨੂੰ ਨਹੀਂ ਮਿਲ ਰਹੀ ਜੋ ਲੇਬਰ ਬੀਤੇ ਸਾਲ ਦੋ ਹਜ਼ਾਰ ‘ਚ ਕੰਮ ਕਰਦੀ ਸੀ ਉਹ ਅੱਜ ਦੱਸ ਦੱਸ ਹਜ਼ਾਰ ਮੰਗ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨਾਂ ਦੇ ਵੱਲ ਕੋਈ ਧਿਆਨ ਨਹੀਂ, ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਝੋਨੇ ਦਾ ਸੀਜਨ ਆ ਗਿਆ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਬਿਜਲੀ ਦੀ ਨਿਰੰਤਰ ਸਪਲਾਈ ਸ਼ੁਰੂ ਨਹੀਂ ਹੋਈ ਕਿਸਾਨ ਪਨੀਰੀ ਬੀਜਣ ਤੋਂ ਬੈਠੇ ਹਨ।