Connect with us

Punjab

ਬੱਸ ਮੁਲਾਜ਼ਮਾਂ ਲਈ ਵੱਡੀ ਖ਼ਬਰ!

Published

on

ਪੰਜਾਬ ਸਰਕਾਰ ਵੱਲੋਂ ਪਨਬੱਸ ਦੇ ਕੱਚੇ ਕਾਮਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਨੇ ਪਨਬੱਸ ਦੇ ਕੱਚੇ ਕਾਮਿਆਂ ਦੀ ਤਨਖ਼ਾਹ ਵਧਾ ਦਿੱਤੀ ਹੈ। ਸਰਕਾਰ ਵਲੋਂ ਆਊਟ ਸੋਰਸ ਤਹਿਤ ਕਾਮਿਆਂ ਦੀ ਤਨਖ਼ਾਹ ‘ਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਲਾਭ ਡਰਾਈਵਰ, ਕੰਡਕਟਰ ਤੋਂ ਇਲਾਵਾ ਵਰਕਸ਼ਾਪ ਮੁਲਾਜ਼ਮਾਂ ਨੂੰ ਮਿਲੇਗਾ । ਮਿਲੀ ਜਾਣਕਾਰੀ ਮੁਤਾਬਕ 1 ਨਵੰਬਰ 2024 ਤੱਕ ਇੱਕ ਸਾਲ ਪੂਰਾ ਕਰਨ ਵਾਲਿਆਂ ਨੂੰ ਇਸ ਦਾ ਲਾਭ ਮਿਲੇਗਾ। ਇਨ੍ਹਾਂ ਕਾਮਿਆਂ ਨੂੰ 1 ਨਵੰਬਰ ਤੋਂ 5 ਫੀਸਦੀ ਵਾਧੇ ਨਾਲ ਤਨਖ਼ਾਹ ਮਿਲੇਗੀ।

ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਨੇ ਬਾਕਾਇਦਾ ਇਸ ਸਬੰਧੀ ਪਨਬੱਸ ਦੇ ਸਾਰੇ ਜ਼ਿਲ੍ਹਾ ਮੈਨੇਜਰਾਂ ਨੂੰ ਅੱਜ ਪੱਤਰ ਜਾਰੀ ਕਰ ਦਿਤਾ ਹੈ। ਯੂਨੀਅਨ ਨੇ ਸਰਕਾਰ ਵਲੋਂ ਮੰਗਾਂ ਮੰਨਣ ਦਾ ਭਰੋਸਾ ਦਿਤੇ ਜਾਣ ਕਾਰਨ ਤਿੰਨ ਫ਼ਰਵਰੀ ਤਕ ਦੇ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿਤਾ ਹੈ।

ਬੱਸ ਮੁਲਾਜ਼ਮਾਂ ਨੇ 3 ਦਿਨਾਂ ਲਈ ਕੀਤਾ ਸੀ ਚੱਕਾ ਜਾਮ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਨ੍ਹਾਂ ਕੱਚੇ ਕਾਮਿਆਂ ਨੇ 3 ਦਿਨ ਲਈ ਚੱਕਾ ਜਾਮ ਕੀਤਾ ਸੀ, ਜਿਸ ਤੋਂ ਬਾਅਦ ਸੂਬੇ ਭਰ ਵਿਚ ਲਗਭਗ 300 ਦੇ ਕਰੀਬ ਸਰਕਾਰੀ ਬੱਸਾਂ ਨੂੰ ਬਰੇਕ ਲੱਗ ਗਈ ਸੀ। ਇਸ ਉਪਰੰਤ ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਪਨਬੱਸ ਦੇ ਕੱਚੇ ਕਾਮਿਆਂ ਨਾਲ ਮੀਟਿੰਗ ਕਰਕੇ ਕਈ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਜਿਸ ਮਗਰੋਂ ਅੱਜ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੱਚੇ ਕਾਮਿਆਂ ਦੇ ਹੱਕ ਵਿਚ ਵੱਡਾ ਫ਼ੈਸਲਾ ਲੈਂਦਿਆਂ ਤਨਖ਼ਾਹ ‘ਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ