Uncategorized
ਪੰਜਾਬ ਸਰਕਾਰ ਨੇ ਖ਼ਤਮ ਕੀਤਾ ਰਾਤ ਦਾ ਕਰਫ਼ਿਊ ਤੇ ਐਤਵਾਰ ਦਾ ਲੌਕਡਾਊਨ
ਪੰਜਾਬ ਸਰਕਾਰ ਨੇ ਕੋਰੋਨਾ ਕਾਲ ਦੇ ਚੱਲਦੇ ਹੁਣ ਫਿਰ ਨਵੇਂ ਫੈਸਲੇ ਲਏ ਹਨ,ਪੰਜਾਬ ਵਾਸੀਆਂ ਨੂੰ ਢਿੱਲ ਦਿੱਤੀ ਗਈ ਹੈ,ਪੰਜਾਬ ਸਰਕਾਰ ਨੇ ਖ਼ਤਮ ਕੀਤਾ ਰਾਤ ਦਾ ਕਰਫ਼ਿਊ ਤੇ ਐਤਵਾਰ ਦਾ ਲੌਕਡਾਊਨ

1 ਅਕਤੂਬਰ :ਪੰਜਾਬ ਸਰਕਾਰ ਨੇ ਕੋਰੋਨਾ ਕਾਲ ਦੇ ਚੱਲਦੇ ਹੁਣ ਫਿਰ ਨਵੇਂ ਫੈਸਲੇ ਲਏ ਹਨ,ਪੰਜਾਬ ਵਾਸੀਆਂ ਨੂੰ ਢਿੱਲ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਐਤਵਾਰ ਦਾ ਰਾਤ ਦਾ ਕਰਫਿਊ ਖਤਮ ਕਰ ਦਿੱਤਾ ਗਿਆ ਹੈ ਅਤੇ ਐਤਵਾਰ ਦੇ ਲੌਕਡਾਊਨ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਘੱਟ ਰਹੇ ਕੋਰੋਨਾ ਕੇਸ ਅਤੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਵੀ ਘੱਟ ਗਈਆਂ ਹਨ। ਜਿਸ ਕਰਕੇ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਹੁਣ ਡੈਥ ਰੇਟ 2.9% ਹੈ ਅਤੇ ਕੋਰੋਨਾ ਪੀੜਿਤ ਦੀ ਰਿਕਰਵਰੀ ਰੇਟ 82% ਹੈ।
ਵਿਆਹ ਅਤੇ ਮਰਗਾਂ ਦੇ ਇਕੱਠ ਤੇ ਵੀ ਹੁਣ ਢਿੱਲ ਦਿੱਤੀ ਗਈ ਹੈ,ਹੁਣ ਵਿਆਹ ਅਤੇ ਹੋਰ ਇਕੱਠ ਤੇ 100 ਬੰਦੇ ਇਕੱਠੇ ਹੋ ਸਕਦੇ ਹਨ।
ਸਕੂਲ ਖੋਲ੍ਹਣ ਦਾ ਫੈਸਲਾ ਹੋਮ ਸੈਕਟਰੀ ਅਤੇ ਐਜ਼ੂਕੇਸ਼ਨ ਵਿਭਾਗ ਦੁਆਰਾ ਲਿਆ ਜਾਵੇਗਾ
ਬਸ ਅਤੇ ਹੋਰ ਵਾਹਨਾਂ ਤੇ ਜਾਣ ਵਾਲਿਆਂ ਨੂੰ ਵੀ ਢਿੱਲ ਹੈ,ਪਰ ਸ਼ਰਤ ਇਹ ਕਿ ਵਾਹਨਾਂ ਦੀਆਂ ਖਿੜਕੀਆਂ ਖੁੱਲੀਆਂ ਹੋਣ
ਪਰ ਇਹ ਢਿੱਲ ਦੇਣ ਦੇ ਬਾਅਦ ਇਹ ਵੀ ਕਿਹਾ ਗਿਆ ਕਿ ਮਾਸਕ ਲਗਾਉਣਾ ਲਾਜ਼ਮੀ ਹੈ,ਡੀਜੀਪੀ ਪੰਜਾਬ ਨੂੰ ਖ਼ਾਸ ਖਿਆਲ ਰੱਖਣ ਲਈ ਕਿਹਾ ਗਿਆ
ਪੰਜਾਬ ਸਰਕਾਰ ਚੀਫ਼ ਸੈਕਟਰੀ ਵਿੰਨੀ ਮਹਾਜਨ ਨੂੰ ਕਿਹਾ ਗਿਆ ਕਿ ਪੰਜਾਬ ਵਿੱਚ ਗਰੀਬ ਪਰਿਵਾਰਾਂ ਨੂੰ ਵਿਟਾਮਿਨ ਅਤੇ ਕੋਰੋਨਾ ਤੋਂ ਬਚਣ ਲਈ ਦਵਾਈਆਂ ਦਾ ਸਸਤੇ ਰੂਪ ‘ਚ ਪ੍ਰਬੰਧ ਹੋਵੇ।
ਕੱਲ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਿਨੇਮਾ ਘਰ ਅਤੇ ਸਵਿਮਿੰਗ ਪੂਲ ਖੋਲ੍ਹਣ ਦੀ ਇਜ਼ਾਜਤ ਅਤੇ ਕੁਝ ਰਿਆਇਤਾਂ ਦਿੱਤੀਆਂ ਸਨ।
Continue Reading