Punjab
ਪੰਜਾਬ ਸਰਕਾਰ ਨੇ ਨੌਜਵਾਨਾਂ ਲਈ PSPCL ‘ਚ ਕੱਢੀਆਂ 433 ਭਰਤੀਆਂ

ਪੰਜਾਬ ਸਰਕਾਰ ਦੁਆਰਾ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫਾ ਮਿਲਿਆਂ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਨੌਜਵਾਨਾਂ ਲਈ 433 ਭਰਤੀਆਂ ਕੱਢੀਆਂ ਹਨ। ਪੀਐੱਸਪੀਸੀਐੱਲ ਦੁਆਰਾ ਸਹਾਇਕ ਸਬ ਸਟੇਸ਼ਨ ਅਟੈਂਡੈਂਟ (ASSA) ਅਤੇ ਮਕੈਨਿਕ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ।ਨੌਜਵਾਨ PSPCL ਦੀ ਵੈੱਬਸਾਈਟ ਤੇ ਜਾ ਕੇ pspcl.in ਤੇ ਅਪਲਾਈ ਕਰ ਸਕਦੇ ਹਨ। ਨੌਜਵਾਨ ਇਹ ਘਰ ਬੈਠੇ ਹੀ ਆਪਣੇ ਮੋਬਾਈਲ ‘ਤੇ ਅਪਲਾਈ ਕਰ ਸਕਦੇ ਹਨ|
ਮਾਨ ਸਰਕਾਰ ਨੇ ਨੌਜਵਾਨਾਂ ਲਈ 433 ਭਰਤੀਆਂ ਕੱਢੀਆਂ ਹਨ| ਜਿਨ੍ਹਾਂ ਵਿੱਚ ਸਹਾਇਕ ਸਬ ਸਟੇਸ਼ਨ ਅਟੈਂਡੈਂਟ (ASSA) 408 ਅਸਾਮੀਆਂ ਅਤੇ ਮਕੈਨਿਕ 25 ਅਸਾਮੀਆਂ ਹੈ। ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ 12ਵੀਂ ਪਾਸ ਨੌਜਵਾਨ ਵੀ ਅਪਲਾਈ ਕਰ ਸਕਦੇ ਹਨ ਜਾਂ ਉਨ੍ਹਾਂ ਨੇ ਇਲੈਕਟ੍ਰੀਕਲ, ਇੰਜੀਨੀਅਰਿੰਗ ਜਾਂ ITI ਡਿਪਲੋਮਾ ਕੀਤਾ ਹੋਵੇ। ਮਕੈਨਿਕ ਦੀ ਭਰਤੀ ਲਈ 10ਵੀ ਜਮਾਤ ਦੀ ਲੋੜ ਹੈ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਵੇ। ਅਪਲਾਈ ਕਰਨ ਲਈ ਉਮਰ 18 ਤੋਂ 37 ਸਾਲ ਹੋਣੀ ਜਰੂਰੀ ਹੈ।