Connect with us

Punjab

ਪੰਜਾਬ ਸਰਕਾਰ ਦੇ ਵੱਲੋਂ ਹੁਣ ਮਿਡ ਡੇ ਮੀਲ ਵਰਕਰਾਂ ਦਾ ਕੀਤਾ ਜਾਵੇਗਾ ਸਿਹਤ ਬੀਮਾ

Published

on

7 ਮਾਰਚ 2024: ਮਿਡ ਡੇ ਮੀਲ ਕੁੱਕ ਕਮ ਹੈਲਪਰਾਂ ਨਾਲ ਅਹਿਮ ਜਾਣਕਰੀ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ 44,000 ਮਿਡ-ਡੇ-ਮੀਲ ਵਰਕਰਾਂ ਦਾ ਸਿਹਤ ਬੀਮਾ ਕੀਤਾ ਜਾਵੇਗਾ। ਇਸ ਲਈ ਸਰਕਾਰ ਤੋਂ ਪ੍ਰਸਤਾਵ ਮੰਗਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਲਈ ਸਿਹਤ ਬੀਮਾ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਬੈਂਕਾਂ/ਬੀਮਾ ਕੰਪਨੀਆਂ ਤੋਂ ਪ੍ਰਸਤਾਵ ਮੰਗੇ ਹਨ। ਇਸ ਸਬੰਧੀ ਇਕ ਜਨਤਕ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਿਡ-ਡੇ-ਮੀਲ ਸੋਸਾਇਟੀ, ਪੰਜਾਬ (ਪੀ. ਐੱਮ. ਨਿਊਟ੍ਰੀਸ਼ਨ) ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਪੱਧਰ ‘ਤੇ ਤਾਇਨਾਤ ਕੁੱਕ-ਕਮ-ਹੈਲਪਰਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਲਈ ਫਰਮਾਂ ਜਾਂ ਸੰਸਥਾਵਾਂ ਦੀ ਭਾਲ ਕਰ ਰਹੀ ਹੈ। ਕਮੇਟੀਆਂ ਇਸ ਦੇ ਲਈ ਇਛੁੱਕ ਫਰਮਾਂ ਜਾਂ ਸੰਸਥਾਵਾਂ ਆਪਣੇ ਪ੍ਰਸਤਾਵ mdmpunjab@punjabeducation.gov.in ‘ਤੇ ਈਮੇਲ ਰਾਹੀਂ ਭੇਜ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ http://www.ssapunjab.org/mdm ‘ਤੇ ਜਾ ਸਕਦੇ ਹੋ।