Connect with us

Punjab

ਪੰਜਾਬ ਸਰਕਾਰ ਨੇ 20 ਭਲਾਈ ਬੋਰਡ ਭੰਗ ਕੀਤੇ : ਡਾ. ਬਲਜੀਤ ਕੌਰ

Published

on

ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਨਿਆ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 20 ਭਲਾਈ ਬੋਰਡਾਂ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਦੀ ਸਰਕਾਰ ਇਨ੍ਹਾਂ ਬੋਰਡਾਂ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰੇਗੀ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਭਲਾਈ ਬੋਰਡਾਂ ਵਿੱਚ ਕੰਬੋਜ ਵੈਲਫੇਅਰ ਬੋਰਡ, ਬਾਜ਼ੀਗਰ ਤੇ ਟੱਪਰੀਵਾਸ ਵੈਲਫੇਅਰ ਬੋਰਡ, ਬ੍ਰਾਹਮਣ ਵੈਲਫੇਅਰ ਬੋਰਡ, ਖੱਤਰੀ ਅਰੋੜਾ ਵੈਲਫੇਅਰ ਬੋਰਡ, ਦਲਿਤ ਵੈਲਫੇਅਰ ਬੋਰਡ, ਰਾਏ ਸਿੱਖ ਵੈਲਫੇਅਰ ਬੋਰਡ, ਰਾਜਪੂਤ ਕਲਿਆਣ ਭਲਾਈ ਬੋਰਡ, ਵਿਮੁਕਤ ਜਾਤੀ ਵੈਲਫੇਅਰ ਬੋਰਡ, ਪ੍ਰਜਾਪਤ ਵੈਲਫੇਅਰ ਬੋਰਡ, ਸੈਣੀ ਵੈਲਫੇਅਰ ਬੋਰਡ, ਰਾਮਗੜ੍ਹੀਆ ਵੈਲਫੇਅਰ ਬੋਰਡ, ਅਗਰਵਾਲ ਵੈਲਫੇਅਰ ਬੋਰਡ, ਗੁੱਜਰ ਵੈਲਫੇਅਰ ਬੋਰਡ, ਬੈਰਾਗੀ ਵੈਲਫੇਅਰ ਬੋਰਡ, ਸਵਰਨਕਾਰ ਵੈਲਫੇਅਰ ਬੋਰਡ, ਸੈਣ ਵੈਲਫੇਅਰ ਬੋਰਡ, ਪੰਜਾਬ ਮੁਸਲਿਮ ਵੈਲਫੇਅਰ ਬੋਰਡ, ਪਰਵਾਸੀ ਵੈਲਫੇਅਰ ਬੋਰਡ, ਕਨੌਜੀਆ ਵੈਲਫੇਅਰ ਬੋਰਡ ਅਤੇ ਮਸੀਹ ਭਲਾਈ ਬੋਰਡ, ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ।