Corona Virus
ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਵਾਪਸ ਆ ਰਹੇ ਪੰਜਾਬੀਆਂ/ਐਨਆਰਆਈਜ਼ ਦੀ ਸੁਚਾਰੂ ਵਾਪਸੀ ਲਈ IGIA ਵਿਖੇ ਸੁਵਿਧਾ ਕੇਂਦਰ ਸਥਾਪਤ

ਚੰਡੀਗੜ੍ਹ, 20 ਮਈ: ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) ਨਵੀਂ ਦਿੱਲੀ ਵਿਖੇ ਇਕ ਸੁਵਿਧਾ ਕੇਂਦਰ ਦੀ ਸਥਾਪਨਾ ਕੀਤੀ ਹੈ ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਵਾਪਸ ਆਉਣ ਵਿਚ ਮਦਦ ਕੀਤੀ ਜਾ ਸਕੇ ਜਿੱਥੇ ਉਹ ਸੰਸਥਾਗਤ ਕੁਆਰਨਟਾਇਨ ਵਿਚ ਰਹਿ ਸਕਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ‘ਚ ਫਸੇ ਪੰਜਾਬੀਆਂ ਅਤੇ ਐਨਆਰਆਈਜ਼ ਨੂੰ ਆਪਣੇ ਗ੍ਰਹਿ ਜ਼ਿਲਿਆਂ ਵਿੱਚ ਵਾਪਸ ਆਉਣ ਨੂੰ ਯਕੀਨੀ ਬਣਾਉਣ ਲਈ ਕੇਂਦਰ ਵਿੱਚ ਆਵਾਜਾਈ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਉਹਨਾਂ ਨੂੰ 14 ਦਿਨ ਤੱਕ ਕੁਆਰਨਟੀਨ ਵਿੱਚ ਰਹਿਣ ਦੀ ਲੋੜ ਪਵੇਗੀ ਅਤੇ ਕੋਵਿਡ ਲਈ ਟੈਸਟ ਵੀ ਕੀਤਾ ਜਾਵੇਗਾ। ਜੋ ਲੋਕ ਨਕਾਰਾਤਮਕ ਪਾਏ ਗਏ, ਉਹਨਾਂ ਨੂੰ ਹੋਰ ਦੋ ਹਫਤਿਆਂ ਲਈ ਸਵੈ-ਕੁਆਰਟੀਨ ਵਾਸਤੇ ਘਰ ਭੇਜ ਦਿੱਤਾ ਜਾਵੇਗਾ ਜਦਕਿ ਜੋ ਟੈਸਟ ਪਾਜੇਟਿਵ ਆਏ ਉਹਨਾਂ ਨੂੰ ਸੰਭਾਲ/ਇਲਾਜ ਵਾਸਤੇ ਅਲੱਗ-ਅਲੱਗ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, ਵੰਦੇ ਭਾਰਤ ਮਿਸ਼ਨ ਤਹਿਤ 20000 ਫਸੇ ਪੰਜਾਬੀਆਂ ਅਤੇ ਐਨਆਰਆਈਜ਼ ਦੇ ਦੇਸ਼ ਵਾਪਸ ਆਉਣ ਦੀ ਉਮੀਦ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਉਡਾਣਾਂ ਨਵੀਂ ਦਿੱਲੀ ਪਹੁੰਚ ਜਾਣਗੀਆਂ, ਸੁਵਿਧਾ ਕੇਂਦਰ ਬਿਨਾਂ ਕਿਸੇ ਅਫਰਾ-ਤਫਰੀ ਜਾਂ ਭੰਬਲਭੂਸੇ ਦੇ ਨਿਰਵਿਘਨ ਤਾਲਮੇਲ ਨੂੰ ਯਕੀਨੀ ਬਣਾਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਸ਼ੇਸ਼ ਸ਼ਰਾਮਕ ਟਰੇਨਾਂ ਰਾਹੀਂ ਪ੍ਰਵਾਸੀਆਂ ਨੂੰ ਆਉਣ-ਜਾਣ ਦੀ ਸਹੂਲਤ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਨਿਯੁਕਤ ਕੀਤੇ ਨੋਡਲ ਅਫ਼ਸਰਾਂ ਦੀ ਤਰਜ਼ ‘ਤੇ ਪੰਜਾਬ ਵਿਚ ਆਪਣੇ ਜੱਦੀ ਸਥਾਨ ‘ਤੇ ਵਾਪਸ ਆਉਣ ਲਈ ਰਜਿਸਟਰ ਕੀਤੇ ਲੋਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਦੇਸ਼ਾਂ ਵਿਚ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ।
ਪੰਜਾਬ ਦੇ ਐੱਨਆਰਆਈਜ਼ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਹੋਟਲਾਂ ਵਿਚ ਰਹਿਣ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਜਾਂ ਪ੍ਰਵਾਸੀਆਂ ਨੂੰ ਮੁਫ਼ਤ ਕੁਆਰਟੀਨ ਦੀ ਸਹੂਲਤ ਦਿੱਤੀ ਜਾਵੇਗੀ ਜੋ ਹੋਟਲਾਂ ਦੀ ਕੀਮਤ ਨਹੀਂ ਭਰ ਸਕਦੇ।
ਐਨਆਰਆਈਜ਼ ਮਾਮਲਿਆਂ ਦੇ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ IGIA ਦਾ ਸੁਵਿਧਾ ਕੇਂਦਰ ਦਿਨ ਵਿਚ 24 ਘੰਟੇ ਕੰਮ ਕਰ ਰਿਹਾ ਹੈ। ਇਕ ਫਲਾਈਟ ਕੱਲ੍ਹ ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚੀ ਸੀ, ਪਰ ਕਈ ਹੋਰ ਲੋਕਾਂ ਦੇ ਅਗਲੇ ਹਫ਼ਤੇ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚ ਪੰਜਾਬੀ/ਐਨਆਰਆਈ ਜ਼ਰੀਏ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਪਣੇ ਗ੍ਰਹਿ ਜ਼ਿਲਿਆਂ ਵਿਚ ਵਾਪਸ ਆਉਣ ਵਾਲੇ ਲੋਕਾਂ ਨੂੰ ਵਾਪਸ ਲਿਆਉਣ ਲਈ ਸੁਚਾਰੂ ਅਤੇ ਸਮੇਂ ਸਿਰ ਸੇਵਾਵਾਂ ਦੇਣ ਲਈ ਸੁਵਿਧਾ ਕੇਂਦਰ ਰਾਜ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰ ਰਿਹਾ ਹੈ।