Governance
ਪੰਜਾਬ ਪੁਲਿਸ ਨੇ ਕੀਤਾ ਨਸ਼ਿਆਂ ਦੇ ਸਭ ਤੋਂ ਵੱਡੇ ਗਿਰੋਹ ਦਾ ਪਰਦਾਫਾਸ਼

ਚੰਡੀਗੜ੍ਹ, 06 ਮਾਰਚ : ਪੰਜਾਬ ਪੁਲਿਸ ਨੇ ਹੁਣ ਤੱਕ ਦੇ ਨਸ਼ਿਆਂ ਦੇ ਸਭ ਤੋਂ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ। ਜਿਸ ਵਿੱਚ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਸ਼ਾਮਲ ਹਨ। ਜਿਸ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40,01,040 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਜ਼ਬਤ ਕੀਤੇ ਗਏ ਹਨ। ਜਿਸਦੀ ਕੀਮਤ ਲਗਭਗ 4-5 ਕਰੋੜ ਦੱਸੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਵਿਖੇ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇੱਕ ਗੋਦਾਮ ਜਿਥੇ ਨਸ਼ਿਆਂ ਨੂੰ ਰੱਖਿਆ ਜਾਂਦਾ ਸੀ,ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਜਦਕਿ 2 ਭੱਜਣ ‘ਚ ਕਾਮਯਾਬ ਹੋ ਗਿਆ ਸੀ ਤੇ ਜਿਸ ਵਿੱਚੋਂ ਇੱਕ ਨੂੰ ਮਥੁਰਾ ਵਿਚੋਂ ਦਬੋਚ ਕੇ ਕਾਮਯਾਬੀ ਹਾਸਲ ਕੀਤੀ ਹੈ। ਡੀਜੀਪੀ ਨੇ ਕਿਹਾ ਕਿ ਇਸਦੇ ਨਾਲ ਹਜ਼ਾਰਾਂ ਨੌਜਵਾਨ ਨਸ਼ਿਆਂ ਤੋਂ ਬਚਾਏ ਗਏ ਸਨ, ਕਿਉਂਕਿ ਔਸਤਨ ਇੱਕ ਨੌਜਵਾਨ ਇੱਕ ਦਿਨ ‘ਚ 10 ਗੋਲੀਆਂ ਤੇ ਕੈਪਸੂਲ ਦਾ ਸੇਵਨ ਕਰਦਾ ਹੈ। ਡੀ.ਜੀ.ਪੀ ਨੇ ਨਾਲ ਹੀ ਕਿਹਾ ਕਿ ਮੋਹਨ ਲਾਲ ਜੋ ਕਿ ਉਪਾਲੀ ਦਾ ਰਹਿਣ ਵਾਲਾ ਹੈ ਨੂੰ 800 ਨਸ਼ੀਲੀਆਂ ਗੋਲੀਆਂ ਨਾਲ ਪਹਿਲਾ ਹੀ ਕਾੱਬੂ ਕੀਤਾ ਗਿਆ ਸੀ। ਉਸਦੀ ਜਾਂਚ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਬਲਵਿੰਦਰ ਕੁਮਾਰ ‘ਤੇ ਨਰੇਸ਼ ਮਿੱਤਲ ਵਜੋਂ ਹੋਈ ਹੈ, ਜਿਨ੍ਹਾਂ ਤੋਂ 1700 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।