Connect with us

India

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਤਿੰਨ ਖ਼ਤਰਨਾਕ ਗੈਂਗਸਟਰਾਂ ਸਮੇਤ 7 ਗ੍ਰਿਫਤਾਰ

Published

on

ਅਪਰਾਧਿਕ ਗਿਰੋਹਾਂ ਅਤੇ ਗੈਂਗਸਟਰਾਂ ਵਿਰੁੱਧ ਆਪਣੀ ਕਾਰਵਾਈ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਜ਼ਿਲ•ਾ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਵਰਗੇ ਕੁਝ ਵੱਡੇ ਜੁਰਮਾਂ ਨੂੰ ਸੁਲਝਾਉਣ ਲਈ ਚਾਰ ਸੂਬਿਆਂ ਵਿੱਚ ਦੋ ਮਹੀਨੇ ਤੋਂ ਵੱਧ ਦੇ ਸਮੇਂ ਤੋਂ 1500 ਕਿਲੋਮੀਟਰ ਦੇ ਪਿੱਛਾ ਕਰਨ ਤੋਂ ਬਾਅਦ, ਤਿੰਨ ਅਤਿ ਲੋੜੀਂਦੇ ਗੈਂਗਸਟਰਾਂ ਸਮੇਤ ਸੱਤ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।


ਸੂਤਰਾਂ ਅਨੁਸਾਰ ਯੋਜਨਾਬੱਧ ਢੰਗ ਨਾਲ ਕੀਤੀ ਗਈ ਖੁਫੀਆ ਅਗਵਾਈ ਵਾਲੀ ਮੁਹਿੰਮ ਦਾ ਵੇਰਵਾ ਦਿੰਦੇ ਹੋਏ, ਜਿਸ ਵਿੱਚ ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ ਅਤੇ ਰਾਜਸਥਾਨ ਵਰਗੇ ਸੂਬੇ ਸਾਮਲ ਹਨ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਦੱਸਿਆ ਕਿ ਪੰਜਾਬ ਪੁਲਿਸ ਟੀਮ ਵੱਲੋਂ ਰਾਜਸਥਾਨ ਪੁਲਿਸ ਨੂੰ ਦਿੱਤੀ ਸੂਹ ਦੇ ਆਧਾਰ ‘ਤੇ ਇਹਨਾਂ ਤਿੰਨਾਂ ਨੂੰ ਆਖਰਕਾਰ ਰਾਜਸਥਾਨ ਦੇ ਸੋਜਤ, ਜਲਿ•ਾ ਪਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਮੁਲਜਮ ਵੱਖ-ਵੱਖ ਥਾਵਾਂ ਬਦਲ ਰਹੇ ਸਨ ਅਤੇ ਵੱਖ-ਵੱਖ ਜਾਅਲੀ ਪਛਾਣ ਬਣਾ ਕੇ ਰਹਿ ਰਹੇ ਸਨ।


ਡੀਜੀਪੀ ਨੇ ਕਿਹਾ ਕਿ ਇਕ ਹੋਰ ਨਾਮੀ ਗੈਂਗਸਟਰ ਬੁੱਢਾ ਦੀ ਅਰਮੀਨੀਆ ਤੋਂ ਗ੍ਰਿਫਤਾਰੀ ਦੇ ਨਾਲ ਇਨ•ਾਂ ਗ੍ਰਿਫਤਾਰੀਆਂ ਨੇ ਸਾਬਿਤ ਕੀਤਾ ਕਿ ਪੰਜਾਬ ਪੁਲਿਸ ਅਤੇ ਓ.ਸੀ.ਸੀ.ਯੂ. ਦੇ ਸਖਤ ਅਤੇ ਨਿਰੰਤਰ ਦਬਾਅ ਕਾਰਨ ਵੱਡੀ ਗਿਣਤੀ ਵਿਚ ਗੈਂਗਸਟਰ-ਅਪਰਾਧੀ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਵਿਦੇਸਾਂ ਵੱਲ ਜਾ ਰਹੇ ਹਨ।


ਇਹਨਾਂ ਗ੍ਰਿਫਤਾਰੀਆਂ ਵਿੱਚੋਂ ਤਿੰਨ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਪਛਾਣ ਹਰਮਨ ਭੁੱਲਰ ਵਾਸੀ ਉਮਰਪੁਰਾ, ਅੰਮ੍ਰਿਤਸਰ (ਦਿਹਾਤੀ), ਬਲਰਾਜ ਸਿੰਘ ਉਰਫ ਬੁਰੀ ਬਸੰਤਕੋਟਿਆ ਵਾਸੀ ਬਸੰਤਕੋਟ, ਗੁਰਦਾਸਪੁਰ ਅਤੇ ਹਰਵਿੰਦਰ ਸੰਧੂ ਵਾਸੀ ਪੰਡੋਰੀ ਵੜੈਚ, ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ। ਇਹ ਸਾਰੇ ਅਪਰਾਧੀ ਅਮਰੀਕਾ ਅਧਾਰਿਤ ਗੈਂਗਸਟਰ ਪਵਿੱਤਰ ਸਿੰਘ ਵੱਲੋਂ ਚਲਾਏ ਜਾ ਰਹੇ ਅਪਰਾਧਿਕ ਗਿਰੋਹ ਦੇ ਮੈਂਬਰ ਸਨ।


ਪੁਲਿਸ ਵੱਲੋਂ ਹੁਣ ਤੱਕ ਇਕ 30 ਬੋਰ ਦਾ ਪਿਸਤੌਲ, ਦੋ 32 ਬੋਰ ਪਿਸਟਲ, ਇਕ ਸਪਰਿੰਗਫੀਲਡ ਰਾਈਫਲ ਅਤੇ 18 ਕਾਰਤੂਸ, 40 ਜਿੰਦਾ ਕਾਰਤੂਸਾਂ ਸਮੇਤ 12 ਬੋਰ ਗੰਨ, ਦੋ .315 ਬੋਰ ਪਿਸਟਲ, 2 ਕਾਰਾਂ (ਇਕ ਆਈ 20 ਅਤੇ ਇਕ ਸਵਿਫਟ) ਅਤੇ 3 ਜਾਅਲੀ ਆਧਾਰ ਕਾਰਡ ਜਬਤ ਕੀਤੇ ਗਏ ਹਨ।
ਡੀਜੀਪੀ ਨੇ ਦੱਸਿਆ ਕਿ ਪਵਿਤਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਚੌੜੇ, ਥਾਣਾ ਘੁੰਮਣ ਜਲਿ•ਾ ਗੁਰਦਾਸਪੁਰ ਚੌੜਾ ਮਧਰਾ ਗਿਰੋਹ ਦੀ ਅਗਵਾਈ ਕਰ ਰਿਹਾ ਹੈ। ਪਵਿਤਰ ਸਿੰਘ ਇਸ ਵੇਲੇ ਅਮਰੀਕਾ ਵਿੱਚ ਹੋਣ ਦਾ ਸੱਕ ਹੈ।

ਹੁਸਨਦੀਪ ਉਰਫ ਹੁਸਨਾ ਪੁੱਤਰ ਹਰਵਿੰਦਰ ਸਿੰਘ ਵਾਸੀ ਸਾਹਬਾਦ, ਥਾਣਾ ਰੰਧਾਰ ਨੰਗਲ ਪਵਿਤਰ ਸਿੰਘ ਦਾ ਨੇੜਲਾ ਸਾਥੀ ਹੈ ਅਤੇ ਭਰੋਸੇਯੋਗ ਜਾਣਕਾਰੀ ਅਨੁਸਾਰ ਉਹ ਵੀ ਯੂਐਸਏ ਵਿੱਚ ਰਹਿ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਪੂਰਾ ਗਿਰੋਹ ਜਬਰ ਜਨਾਹ, ਕਤਲ ਦੀ ਕੋਸਸਿ, ਕਤਲ, ਦੰਗਿਆਂ ਆਦਿ ਦੇ ਕਈ ਮਾਮਲਿਆਂ ਵਿੱਚ ਸਾਮਲ ਹੈ।


ਹਰਮਨ ਭੁੱਲਰ, ਬਲਰਾਜ ਸਿੰਘ ਉਰਫ ਬੁਰੀ ਅਤੇ ਹਰਵਿੰਦਰ ਸੰਧੂ ਨੇ ਕ੍ਰਮਵਾਰ ਮੰਗਲ ਸਿੰਘ, ਰਾਮ ਦੇਵ ਅਤੇ ਮਹਿੰਦਰ ਸਿੰਘ ਦੇ ਨਾਂਅ ‘ਤੇ ਜਾਅਲੀ ਆਧਾਰ ਕਾਰਡ ਬਣਵਾਏ ਸਨ। ਹਰਮਨ ਭੁੱਲਰ ਨੇ ਹਰਮਨ ਸਿੰਘ ਦੇ ਨਾਮ ‘ਤੇ ਖੇਤਰੀ ਪਾਸਪੋਰਟ ਦਫਤਰ, ਅੰਬਾਲਾ ਤੋਂ ਹਰਿਆਣੇ ਦੇ ਕੁਰੂਕਸੇਤਰ, ਪਿਹੋਵਾ ਦੇ ਜਾਅਲੀ ਪਤੇ ਨਾਲ ਆਪਣਾ ਨਕਲੀ ਪਾਸਪੋਰਟ ਬਣਾਉਣ ਵਿਚ ਵੀ ਸਫਲਤਾ ਹਾਸਲ ਕੀਤੀ ਸੀ।


ਪਿੰਡ ਉਮਰਪੁਰਾ ਦੇ 55 ਸਾਲਾ ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਹਰਮਨ ਭੁੱਲਰ ਦੀ ਅਗਵਾਈ ਵਾਲੇ ਹਥਿਆਰਬੰਦ ਹਮਲਾਵਰਾਂ ਦੇ ਇਕ ਸਮੂਹ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਸੀ, ਜਦੋਂ ਉਹ 1 ਜਨਵਰੀ, 2020 ਨੂੰ ਪਿੰਡ ਗੁਰੂਦੁਆਰੇ ਤੋਂ ਘਰ ਪਰਤ ਰਿਹਾ ਸੀ। ਪਵਿਤਰ ਗੈਂਗ ਦੇ ਮੈਂਬਰ ਹਰਵਿੰਦਰ ਸੰਧੂ ਨੇ ਆਪਣੀ ਨਿੱਜੀ ਦੁਸਮਣੀ ਕਾਰਨ ਪਿੰਡ ਪੰਡੋਰੀ ਵੜੈਚ, ਅੰਮ੍ਰਿਤਸਰ (ਦਿਹਾਤੀ) ਦੇ 26 ਸਾਲਾ ਮਨਦੀਪ ਸਿੰਘ ਦੀ ਹੱਤਿਆ ਦੀ ਜੰਿਮੇਵਾਰੀ ਵੀ ਲਈ ਸੀ।


ਡੀ.ਜੀ.ਪੀ ਨੇ ਦੱਸਿਆ ਕਿ ਇਨ•ਾਂ ਦੋਹਾਂ ਕਤਲਾਂ ਤੋਂ ਇਲਾਵਾ, ਇਹ ਮੁਲਜ਼ਮ ਅੰਮ੍ਰਿਤਸਰ (ਦਿਹਾਤੀ) ਦੇ ਪਿੰਡ ਜਿਜਯਾਣੀ ਵਿਖੇ ਹਾਲ ਹੀ ਵਿੱਚ ਹੱਤਿਆ ਦੀ ਤਾਜ਼ਾ ਕੋਸ਼ਿਸ਼ਾਂ ਵਿੱਚ ਵੀ ਲੋੜੀਂਦੇ ਸਨ ਜਿਸ ਵਿੱਚ ਉਨ•ਾਂ ਨੇ ਗੋਲੀਬਾਰੀ ਕਰਕੇ ਇੱਕ ਤ੍ਰਿਪਤਪਾਲ ਸਿੰਘ ਨਾਂ ਦਾ ਇੱਕ ਵਿਆਕਤੀ ਜ਼ਖਮੀ ਕਰ ਦਿਤਾ ਸੀ। ਪਿਛਲੇ ਕਈ ਮਹੀਨਿਆਂ ਤੋਂ ਭਗੌੜੇ ਇਨਾਂ ਦੋਸ਼ੀ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਇਨ•ਾਂ ਮਾਮਲਿਆਂ ਵਿਚ ਆਪਣੀ ਸ਼ਮੂਲੀਅਤ ਹੋਣ ਦੀ ਪੁਸ਼ਟੀ ਕੀਤੀ ਸੀ।


ਡੀ.ਜੀ.ਪੀ ਅਨੁਸਾਰ ਹਰਮਨ ਭੁੱਲਰ 8 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ ਜਦੋਂ ਕਿ ਬਲਰਾਜ ਸਿੰਘ ਉਰਫ ਬੁਰੀ ਬਸੰਤਕੋਟੀਆ 10 ਫੌਜਦਾਰੀ ਕੇਸਾਂ ਵਿੱਚ ਅਤੇ ਹਰਵਿੰਦਰ ਸੰਧੂ 3 ਫੌਜਦਾਰੀ ਕੇਸਾਂ ਵਿੱਚ ਲੋੜੀਂਦਾ ਸੀ। ਇਨ•ਾਂ ਵਿੱਚੋਂ ਬਹੁਤ ਸਾਰੇ ਗੰਭੀਰ ਅਪਰਾਧਾਂ ਜਿਵੇਂ  ਕਤਲ, ਕਤਲ ਦੀ ਕੋਸ਼ਿਸ਼, ਅਗਵਾ / ਅਗਵਾ, ਦੰਗੇ, ਆਰਮਜ਼ ਐਕਟ ਆਦਿ ਨਾਲ ਸਬੰਧਤ ਸਨ।
ਡੀਐਸਪੀ( ਓਸੀਸੀਯ) ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਤੇ ਐਸਐਸਪੀ ਅੰਮ੍ਰਿਤਸਰ (ਦਿਹਾਤੀ), ਵਿਕਰਮ ਜੀਤ ਦੁੱਗਲ ਦੀ ਨਿਗਰਾਨੀ ਹੇਠ ਕੀਤੇ ਸਾਂਝੇ ਆਪ੍ਰੇਸ਼ਨ ਦਾ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇੰਟੈਲੀਜੈਂਸ (ਓਸੀਸੀਯੂ) ਦੇ ਏ.ਆਈ.ਜੀ ਗੁਰਮੀਤ ਸਿੰਘ ਚੌਹਾਨ ਅਤੇ ਏਡੀਜੀਪੀ ਇੰਟਰਨਲ ਸਕਿਓਰਿਟੀ ਆਰ ਐਨ ਧੋਕੇ ਵੀ ਓ.ਸੀ.ਸੀ.ਯੂ., ਐਸ.ਏ.ਐਸ.ਨਗਰ ਅਤੇ ਅੰਮ੍ਰਿਤਸਰ ਦਿਹਾਤੀ ਜ਼ਿਲਿ•ਆਂ ਵਿੱਚ ਕਾਰਵਾਈ ਕਰਨ ਵਾਲੀਆਂਟੀਮਾਂ ਦਾ ਹਿੱਸਾ ਸਨ। ਜਿਹੜੀਆਂ ਤੋਂ ਖਿੱਚੀਆਂ ਗਈਆਂ ਸਨ। ਇਹ ਸਾਰੀ ਕਾਰਵਾਈ ਦੀ ਨਿੱਜੀ ਤੌਰ ਤੇ ਡੀਜੀਪੀ ਦੁਆਰਾ ਨਿਗਰਾਨੀ ਕੀਤੀ ਗਈ ਸੀ।


ਗੁਪਤਾ ਨੇ ਦੱਸਿਆ ਕਿ ਇਹ ਮੁਲਜ਼ਮਾ ਨੂੰ ਕਾਬੂ ਕਰਨ ਸਬੰਧੀ ਕਾਰਵਾਈ ਜੋ 28 ਜਨਵਰੀ ਨੂੰ ਅੰਮ੍ਰਿਤਸਰ-ਚੰਡੀਗੜ• ਤੋਂ ਸ਼ੁਰੂ ਹੋਈ ਸੀ 1 ਮਾਰਚ ਨੂੰ ਸਫਲਤਾਪੂਰਵਕ ਮੁਕੰਮਲ ਹੋਈ । ਇਸ ਦੌਰਾਨ ਚਾਰ ਰਾਜਾਂ ਦੀ ਪੁਲਿਸ ਦਰਮਿਆਨ ਮੁਕੰਮਲ ਅੰਤਰ-ਰਾਜ ਤਾਲਮੇਲ ਅਤੇ ਸਹਿਯੋਗ ਦੇ ਨਤੀਜੇ ਵਜੋਂ, ਨੇਪਰੇ ਚੜ• ਸਕੀ। ਉਨ•ਾਂ ਉਤਰਾਖੰਡ ਪੁਲਿਸ ਦੇ ਇੱਕ ਕਾਂਸਟੇਬਲ ਨਸੀਰ ਮੁਹੰਮਦ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸਨੇ ਆਪ੍ਰੇਸ਼ਨ ਦੌਰਾਨ ਰੁਦਰਪੁਰ ਤੋਂ ਰਾਜਸਥਾਨ ਤੱਕ ਸਾਰੇ ਰਸਤੇ ਛਾਣ ਸੁਟੇ।

4 ਸੂਬਿਆਂ, 1500 ਕਿਲੋਮੀਟਰ ਤੇ 2 ਮਹੀਨੇ ਦੀ ਮਿਹਨਤ ਤੋਂ ਬਾਅਦ ਮਿਲੀ ਕਾਮਯਾਬੀ