Connect with us

Punjab

ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਦੇ ਖਿਲਾਫ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

Published

on

5 ਜਨਵਰੀ 2024:  ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਵਿੱਚ ਪੰਜਾਬ ਪੁਲਿਸ ਤੇ ਸਕੂਲੀ ਬੱਚਿਆਂ ਨੇ ਮਿਲ ਕੇ ਚਾਈਨਾ ਰੋਡ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਤੇ ਸਕੂਲੀ ਬੱਚੇ ਵੀ ਉਹਨਾਂ ਦੇ ਨਾਲ ਮੌਜੂਦ ਸਨ, ਇਸ ਮੌਕੇ ਪੁਲਿਸ ਅਧਿਕਾਰੀ ਦਿਲਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚਾਈਨਾ ਡੋਰ ਦੇ ਨਾਲ ਲੋਕ ਤੇ ਪੰਛੀ ਇਸਦੀ ਚਪੇਟ ਵਿਚ ਆਉਣ ਦੇ ਨਾਲ ਹਾਦਸਾ ਗ੍ਰਸਤ ਹੋ ਜਾਂਦੇ ਹਨ ਉਣਾ ਕਿਹਾ ਚਾਈਨਾ ਡੋਰ ਦੇ ਨਾਲ ਕਈ ਐਕਸੀਡੈਂਟ ਹੋ ਜਾਂਦੇ ਹਨ ਉਹਨਾਂ  ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹਾਂ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਉਹਨਾਂ  ਕਿਹਾ ਚਾਈਨਾ ਡੋਰ ਦੇ ਨਾਲ ਇੰਸਟਾ ਗ੍ਰਾਮ ਤੇ ਸਟੋਰੀਆ ਪਾ ਰਹੇ ਹਨ ਉਨ੍ਹਾਂ ਦੇ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਆਰ ਜੇ ਮੇਗਾ ਰੈਡ ਐੱਫ ਐੱਮ ਤੋਂ ਆਏ ਹਨ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰਾਂ ਕਿ ਅਸੀਂ ਦੇਖਦੇ ਆਂ ਹਰ ਸਾਲ ਲੱਖਾਂ ਵਿੱਚ ਕੇਸ ਆਉਂਦੇ ਨੇ ਬੇਜ਼ੁਬਾਨ ਜਾਨਵਰ ਹੋਣ ਪਕਸ਼ੀ ਹੋਣ ਉਹਨਾਂ ਦੇ ਗਲੇ ਇਸ ਚਾਈਨਾ ਡੋਰ ਨਾਲ਼ ਕਟ ਜਾਂਦੇ ਨੇ ਉਹਨਾਂ ਦੀ ਮੋਤ ਹੋ ਜਾਂਦੀ ਹੈਉਣਾ ਕਿਹਾ ਕਿ ਇਨਸਾਨਾਂ ਨੂੰ ਵੀ ਅਸੀ ਵੇਖਦੇ ਹਾਂ ਉਣਾ ਦੇ ਗਲੇ ਕੱਟ ਜਾਂਦੇ ਨੇ ਰੋਡ ਐਕਸੀਡੈਂਟ ਹੁੰਦੇ ਨੇ ਉਣਾ ਕਿਹਾ ਚਾਈਨੀਜ ਡੋਰ ਜੌ ਕਿ ਬੈਨ ਹੋ ਚੁੱਕੀ ਹੈ ਇਸਨੂੰ ਵੇਚਣਾ ਤੇ ਖਰੀਦਣਾ ਪੂਰੀ ਤਰ੍ਹਾਂ ਬੈਨ ਹੈ|

ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਲੋਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰ ਸਕਦੀ ਹੈ ਉਣਾ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਹਾਲਾਂਕਿ ਛਾਪੇਮਾਰੀ ਵੀ ਹੋ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ ਇਸੇ ਲਈ ਅਸੀਂ ਮਿਲ ਕੇ ਉਪਰਾਲਾ ਲੈ ਕੇ ਆਏ ਆਂ ਅੰਮ੍ਰਿਤਸਰ ਮਾਂਜ ਮੀਨਸ ਕਿ ਦੇਸੀ ਡੋਰ ਦੇਸੀ ਮਾਂਜੇ ਨੂੰ ਉੜਾਓ ਨਾ ਕਿ ਚਾਈਨੀ ਡੋਰ ਨਾਲ਼ ਇਸ ਵਾਰੀ ਸਾਡੀ ਪੁਲਿਸ ਪ੍ਰਸ਼ਾਸਨ ਜੋ ਹੈ ਬਹੁਤ ਹੀ ਚਾਈਨਾ ਡੋਰ ਤੇ ਛਾਪੇਮਾਰੀਆਂ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਗੱਟੂ ਵੇਚਦਿਆਂ ਹੋਇਆ ਤੇ ਖਰੀਦਦਿਆਂ ਹੋਇਆ ਵੇਖਿਆ ਗਿਆ ਤੇ ਉਹਨਾਂ ਤੇ ਕਾਰਵਾਈ ਸਖਤ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਹੱਟ ਕੇ ਸਾਨੂੰ ਸਿਟੀਜਨ ਨੂੰ ਵੀ ਤਾਂ ਬਹੁਤ ਅਵੇਅਰ ਹੋਣ ਦੀ ਲੋੜ ਹੈ ਸਾਨੂੰ ਪਤਾ ਹੈ ਕਿ ਹਰ ਸਾਲ ਇੰਨੇ ਕੇਸ ਆਉਂਦੇ ਨੇ ਕਿਉਂ ਆਪਾ ਈਗੋ ਵਿੱਚ ਲੈ ਕੇ ਇੱਕ ਕਾਈਟ ਡੋਰ ਹੈ ਜਿਹੜੀ ਲੋਕਾਂ ਨੂੰ ਜੋੜਦੀ ਆਪਸ ਵਿੱਚ ਇਹ ਡੋਰ ਗੱਟੂ ਜਿਹੜੀ ਹੈ ਉਹ ਲੋਕਾਂ ਨੂੰ ਮਾਰ ਦਿੰਦੀ ਹੈ ਇਹੋ ਜਿਹੀ ਉੜਾਨ ਦਾ ਯੂਜ ਕਰਨ ਦਾ ਕੋਈ ਫਾਇਦਾ ਨਹੀਂ ਹੈ|