Corona Virus
ਡੀਜੀਪੀ ਦਿਨਕਰ ਗੁਪਤਾ ਨੂੰ ਲੈਕੇ ਪੰਜਾਬ ਸਰਕਾਰ ਦਾ ਸਪਸ਼ਟੀਕਰਨ

31 ਮਾਰਚ : ਮੀਡਿਆ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਸਵਾਲ ਕੀਤੇ ਜਾ ਰਹੇ ਸੀ ਕਿ ਉਹਨਾਂ ਨੇ ਆਪਣਾ ਕੁਆਰੰਟੀਨ ਪੂਰਾ ਨਹੀਂ ਕੀਤਾ ਲੇਕਿਨ ਪੰਜਾਬ ਸਰਕਾਰ ਵੱਲੋਂਇਹ ਸਪਸ਼ਟੀਕਰਨ ਕੀਤਾ ਜਾਂਦਾ ਹੈ ਕਿ ਡੀਜੀਪੀ ਦਿਨਕਰ ਗੁਪਤਾ ਨਹੀਂ ਬਲਕਿ ਉਹਨਾਂ ਦੀ ਧੀ 16 ਮਾਰਚ ਦੀ ਸਵੇਰ ਵਿਦੇਸ਼ ਤੋਂ ਵਾਪਸ ਆਈ ਸੀ । ਦਸ ਦੱਸੀਏਕਿ ਉਸਦੀ ਧੀ ਦਾ 14 ਦਿਨਾਂ ਕੁਆਰੰਟਾਈਨ ਪੀਰੀਅਡ ਕੱਲ੍ਹ ਸਵੇਰੇ ਖ਼ਤਮ ਹੋ ਗਿਆ ਸੀ ਅਤੇ ਉਸਨੇ ਇਸ ਕੁਆਰੰਟਾਈਨ ਦੌਰਾਨ ਸਾਰੇ ਘਰੇਲੂ ਕੁਆਰੰਟੀਨਪ੍ਰੋਟੋਕੋਲ ਦਾ ਸਖਤੀ ਨਾਲ ਪਾਲਣਾ ਕੀਤਾ ਹੈ। ਜਾਨਕਾਰੀ ਅਨੁਸਾਰ ਭਾਵੇਂ ਡੀਜੀਪੀ ਦਿਨਕਰ ਗੁਪਤਾ ਦੀ ਧੀ ਨੂੰ ਕੋਰੋਨਾ ਦੇ ਲੱਛਣ ਨਹੀਂ ਸਨ ਪਰ ਫਿਰ ਵੀ ਉਸਨੇਪੰਜਾਬ ਸਰਕਾਰ ਦੇ ਇਸ ਫ਼ੈਸਲੇ ਚ ਪੂਰੀ ਤਰਾਂ ਉਹਨਾਂ ਦਾ ਸਾਥ ਦਿੱਤਾ।