Punjab
ਪੰਜਾਬ ਦੇ ਸਕੂਲਾਂ ਨੂੰ ਭੁਗਤਣਾ ਪਵੇਗਾ 1 ਲੱਖ ਰੁਪਏ ਦਾ ਜ਼ੁਰਮਾਨਾ

ਲੁਧਿਆਣਾ 25 ਅਕਤੂਬਰ 2023 : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਨਜ਼ੂਰੀ ਤੋਂ ਵੱਧ ਦਾਖਲੇ ਲੈਣ ਵਾਲੇ ਸਕੂਲਾਂ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।
ਅਸਲ ਵਿੱਚ ਜਿਹੜੇ ਸਕੂਲਾਂ ਨੇ ਜ਼ਿਲ੍ਹਾ ਸੰਸਥਾਵਾਂ ਵੱਲੋਂ ਸੈਕਸ਼ਨ ਵਿੱਚ ਗਿਣਤੀ ਤੋਂ ਵੱਧ ਵਿਦਿਆਰਥੀ ਦਾਖ਼ਲ ਕਰਵਾਏ ਹਨ, ਉਨ੍ਹਾਂ ਨੂੰ 10 ਵਿਦਿਆਰਥੀਆਂ ਤੱਕ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ 10 ਤੋਂ ਵੱਧ ਹਨ, ਉਨ੍ਹਾਂ ਵਿੱਚ ਕੇਸ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਜਾਵੇਗਾ, ਜੋ ਕਿ 25 ਅਕਤੂਬਰ ਤੋਂ 27 ਅਕਤੂਬਰ ਤੱਕ ਹੋਵੇਗਾ।