Connect with us

India

ਰਾਮ ਮੰਦਿਰ ਮੁੱਦੇ ਤੇ ਸ਼ੇਰੇ ਪੰਜਾਬ ਸਵਰਾਜ ਪਾਰਟੀ ਹੋਈ ਗਰਮ

Published

on

ਭਾਰਤ ਭਾਵੇਂ ਧਰਮ ਨਿਰਪੱਖ ਦੇਸ਼ ਹੈ ,ਪਰ ਇੱਥੇ ਧਰਮ ਨੂੰ ਲੈ ਕੇ ਕੋਈ ਨਾ ਕੋਈ ਮੁੱਦਾ ਭੱਖਿਆ ਰਹਿੰਦਾ, ਪੰਜਾਬ ਵਿੱਚ ਵੀ ਆਏ ਦਿਨੀ ਧਰਮ ਨੂੰ ਲੈ ਕੇ ਕਈ ਹਸਤੀਆਂ ਦੇ ਵੱਖਰੇ-ਵੱਖਰੇ ਬਿਆਨ ਆਉਂਦੇ ਰਹਿੰਦੇ ਹਨ । ਕਈ ਥਾਵਾਂ ਤੇ ਹਿੰਦੂ ਦਲ ਆਪਣਾ ਜ਼ੋਰ ਵਿਖਾਉਣ ਦੀ ਕੋਸ਼ਿਸ਼ ਕਰਦਾ ਅਤੇ ਕਦੇ ਸਿੱਖ ਜਥੇਬੰਦੀਆਂ ਦੇ ਬਿਆਨ ਆਉਂਦੇ ਹਨ,ਹੁਣ ਪੰਜਾਬ ਵਿੱਚ ਸ਼ਿਵ ਸੈਨਾ ਅਤੇ ਸਿੱਖਾਂ ਵਿਚਕਾਰ ਕਾਫੀ ਤਕਰਾਰ ਹੋ ਰਹੀ ਹੈ ਅਤੇ ਸਾਡੇ ਕੋਲ ਇੱਕ ਖ਼ਬਰ ਹੋਰ ਸਾਹਮਣੇ ਆਈ ਹੈ ਜਿਸ ਵਿੱਚ ਸ਼ੇਰੇ ਪੰਜਾਬ ਸਵਰਾਜ ਪਾਰਟੀ ਰਾਮ ਮੰਦਿਰ ਦੇ ਮਸਲੇ ਵਿੱਚ ਬੋਲੀ ਤੇ ਇੱਕ ਬੇਨਤੀ ਪੱਤਰ ਵੀ ਜਾਰੀ ਕੀਤਾ ।
“ਸ਼ੇਰੇ ਪੰਜਾਬ ਸਵਰਾਜ ਪਾਰਟੀ ( ਪੰਜਾਬ ) ਵਲੋਂ ਸਤਿਕਾਰਯੋਗ ਸਿੰਘ ਸਹਿਬਾਨ ਨੂੰ ਬੇਨਤੀ ਪੱਤਰ ” – ਸਿੰਘ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬੇਨਤੀ ਹੈ ਕਿ , ਹਿੰਦੂਤਵ ਦੇ ਪੈਰੋਕਾਰਾਂ ਵਲੋੰ , ਵਿਵਾਦਿਤ ਰਾਮ ਮੰਦਰ ਦੇ ਨੀੰਹ ਪੱਥਰ ਰਸਮ ਮੌਕੇ , ਪੰਜ ਤਖ਼ਤਾਂ ਦੇ ਜੱਥੇਦਾਰ ਸਿੰਘ ਸਾਹਿਬਾਨ ਨੂੰ ਸੱਦਾ ਪੱਤਰ ਦੇਣਾ ਇੱਕ ਗ਼ਹਿਰੀ ਸਾਜ਼ਿਸ਼ ਹੈ। ਜੋ ਸਿੰਘ ਸਾਹਿਬਾਨ ਨੂੰ ਕੱਤਈ ਪ੍ਰਵਾਨ ਨਹੀ ਕਰਨਾ ਚਾਹੀਦਾ। ਕਿਉੰਕਿ ਇਹ ਸਿੱਖੀ ਸਿਧਾਂਤ , ਗੁਰੂ ਨਾਨਕ ਸਾਹਿਬ ਦੀ ਫ਼ਿਲਾਸਫੀ ਦੇ ਉਲਟ ਹੈ। ਕਿਸੇ ਤਾਕਤਵਰ ਫ਼ਿਰਕੇ ਦੁਆਰਾ ਦੂਜੇ ਕਮਜ਼ੋਰ ਫ਼ਿਰਕੇ ਦਾ ਧਰਮ ਅਸਥਾਨ ਢਹਿ ਢੇਰੀ ਕਰਕੇ , ਆਪਨਾਂ ਧਰਮ ਅਸਥਾਨ ਬਨਾਉਣਾ ਜ਼ੁਲਮ ਹੈ, ਪਾਪ ਹੈ। ਭਾਵੇੰ ਉਹ ਬਾਬਰ, ਅੌਰੰਗਜ਼ੇਬ ਹੋਵੇ ਜਾਂ ਹਿੰਦੂ ਹੋਵੇ।
ਸਿੱਖ ਹਮੇਸਾਂ ਜ਼ੁਲਮ ਦੇ ਖ਼ਿਲਾਫ਼ ਮਜ਼ਲੂਮ ਨਾਲ ਖੜ੍ਹਾ ਹੋਇਆ ਹੈ ਨਾਂ ਕਿ ਜ਼ਾਬਰ ਨਾਲ। ਜਦੋੰ ਮੁਗ਼ਲ ਹਿੰਦੂ ਤੇ ਜ਼ੁਲਮ ਕਰ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜ਼ਾਬਰ ਕਿਹਾ। ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਪਾਂਡੇ ਦੀ ਰੱਖਿਆ ਲਈ ਸੀਸ ਵਾਰਿਆ ਸੀ। ਸੋ ਇਹ ਛਾਤਰ ਚਾਣਕਿਆ ਸਿੱਖੀ ਸਿਧਾਂਤ , ਪੰਰਪਰਾ ਨੂੰ ਦਾਗ਼ ਲਾਉਣ ਲਈ ਇਹ ਚਾਲ ਖੇਡ ਰਿਹਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇੱਕ ਨਿਰਪੱਖ, ਸੂਝਵਾਨ ਅਤੇ ਦੂਰਅੰਦੇਸ਼ੀ ਜੱਥੇਦਾਰ ਹਨ। ਜੋ ਇਸ ਗ਼ਹਿਰੀ ਚਾਲ ਨੂੰ ਭਲੀਭਾਂਤ ਸਮਝਣ ਗੇ। ਸ਼ੇਰੇ ਪੰਜਾਬ ਸਵਰਾਜ ਪਾਰਟੀ ਆਪ ਜੀ ਨੂੰ ਸਨਿਮਰ ਬੇਨਤੀ ਕਰਦੀ ਹੈ ਕਿ ਕਿ੍ਰਪਾ ਕਰਕੇ ਇਹ ਘਾਤਕ ਸਦਾ ਪ੍ਰਵਾਨ ਨਾ ਕਰਨਾ ਜੀ। ਹਾਂ ਹਿੰਦੂ ਸ਼ਾਂਤਮਈ ਲੱਖ ਮੰਦਰ ਬਣਾਵੇ , ਬੁਲਾਵੇ ਤਾਂ ਜਾਓ ਪਰ ਵਿਵਾਦਿਤ ਅਤੇ ਮਜ਼ਲੂਮਾਂ ਦੇ ਖ਼ੂਨ ਤੇ ਉਸਾਰੇ ਜਾਣ ਵਾਲੇ ਮੰਦਿਰ ਦੇ ਨੀੰਹ ਪੱਥਰ ਤੇ ਨਹੀ ਜਾਣਾ ਚਾਹੀਦਾ। “
ਸ਼ੁਭਚਿੰਤਕ,
ਸ਼ੇਰੇ ਪੰਜਾਬ ਸਵਰਾਜ ਪਾਰਟੀ ( ਪੰਜਾਬ )
ਡਾ. ਗੁਰਦਰਸ਼ਨ ਸਿੰਘ ਢਿੱਲੋੰ , ਸਰਪ੍ਰਸਤ
ਕੁਲਦੀਪ ਸਿੰਘ ਵਿਰਕ
ਜੱਥੇਦਾਰ ਹਰਜਿੰਦਰ ਸਿੰਘ ਮਾਝੀ ਸੰਗਰੂਰ
ਬਲਜਿੰਦਰ ਸਿੰਘ ਖਾਲਸਾ ਮਾਨਸਾ
ਡਾ. ਗੁਲਜ਼ਾਰ ਸਿੰਘ ਪਟਿਆਲਾ
ਜੇ ਐਸ ਰਾਏ ਧੂਰੀ
ਗੁਰਪਰੀਤ ਸਿੰਘ ਕਾਕਾ ਮਾਨ ਕੋਟਕਪੂਰਾ
ਦਲਜੀਤ ਸਿੰਘ ਜੰਲਧਰ
ਭਾਈ ਤੇਜਿੰਦਰ ਸਿੰਘ ਬਰਨਾਲਾ
ਬੀਬੀ ਰਾਜਿੰਦਰ ਕੌਰ ਖਾਲਸਾ ਕਪੂਰਥਲਾ
ਬੀਬੀ ਹਰਪ੍ਰੀਤ ਕੌਰ ਖਾਲਸਾ ਖੰਨਾ
ਬੀਬੀ ਹਰਪਾਲ ਕੌਰ ਬਰਨਾਲਾ
ਸ਼ਰਨਜੀਤ ਸਿੰਘ ਪਠਾਨਕੋਟ
ਸ਼ਮਸ਼ੇਰ ਸਿੰਘ ਅਮ੍ਰਿਤਸਰ
ਸੁਖਦੇਵ ਸਿੰਘ ਫ਼ਰੀਦਕੋਟ
ਗੁਰਪਿਆਰ ਸਿੰਘ ਬਠਿੰਡਾ
ਦਰਸ਼ਨ ਸਿੰਘ ਨੰਦਗੜ੍ਹ ਮਾਨਸਾ
ਮਿਤੀ, 03-08-2020
ਰਾਮ ਮੰਦਿਰ ਬਾਰੇ ਅਤੇ ਹਿੰਦੂ ਦਲ ਬਾਰੇ ਸ਼ੇਰੇ ਪੰਜਾਬ ਸਵਰਾਜ ਪਾਰਟੀ ਵਲੋਂ ਜਾਰੀ ਕੀਤੇ ਇਸ ਬੇਨਤੀ ਪੱਤਰ ਦਾ ਪ੍ਰਤੀਕਰਮ ਕਿ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ।