Connect with us

Punjab

ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦੇ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ

Published

on

19 ਮਾਰਚ, ਨਵਾਂ ਸ਼ਹਿਰ: ਕੋਰੋਨਾ ਵਾਇਰਸ ਨੂੰ ਲੈ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੇ ਚਲਦਿਆਂ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਨਵਾਂ ਸ਼ਹਿਰ ਦੇ ਹਸਪਤਾਲ ‘ਚ ਆਪਣੀ ਜਾਨ ਗਵਾਉਣ ਵਾਲਾ ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਸੀ ਇਸ ਗੱਲ ਦੀ ਪੁਸ਼ਟੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ।ਇਹ ਵਿਅਕਤੀ ਦੋ ਹਫਤੇ ਪਹਿਲਾਂ ਇਟਲੀ ਤੋਂ ਜਰਮਨ ਹੁੰਦੇ ਹੋਏ ਭਾਰਤ ਪਰਤਿਆ ਸੀ ਤੇ ਦਿਲ ‘ਚ ਤੇਜ਼ ਦਰਦ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਜਿਸ ਦੀ ਕੁੱਝ ਹੀ ਸਮੇ ਬਾਅਦ ਮੌਤ ਹੋ ਗਈ। ਪੀਜੀਆਈਐਮਈਆਰ ਦੇ ਡਾਈਰੈਕਟਰ ਜਗਤ ਰਾਮ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਤੇ ਹਾਈਬਲੱਡ ਪ੍ਰੈਸ਼ਰ ਨਾਲ ਪੀੜਤ ਸੀ ਤੇ ਟੈਸਟ ਲਈ ਭੇਜੇ ਗਏ ਸੈਂਪਲਾਂ ਤੋ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਜਾਣਕਾਰੀ ਦੇ ਮੁਤਾਬਿਕ ਪਿੰਡ ਪੱਠਲਾਵਾ ਨਿਵਾਸੀ ਬਲਦੇਵ ਸਿੰਘ 6 ਮਾਰਚ ਨੂੰ ਜਰਮਨ ਤੋਂ ਵਾਇਆ ਇਟਲੀ ਤੋਂ ਪਿੰਡ ਵਾਪਸ ਆਇਆ ਸੀ।ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਿੰਡ ਨੂੰ ਸੀਲ ਕਰ ਦਿੱਤਾ