Connect with us

Punjab

ਪੰਜਾਬ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ 30 ਉਮੀਦਵਾਰਾਂ ਨੂੰ ਟੂਰਿਸਟ ਗਾਈਡ ਲਾਇਸੈਂਸ ਜਾਰੀ

Published

on

ਚੰਡੀਗੜ:

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ‘ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਵੱਧ ਤੋਂ ਵੱਧ ਸਹੁਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਮੰਤਵ ਦੀ ਪੂਰਤੀ ਲਈ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ‘ਚ ਸਥਿਤ ਦਫਤਰ ਵਿਖੇ 30 ਉਮੀਦਵਾਰਾਂ ਨੂੰ ਟੂਰਿਸਟ ਗਾਇਡ ਲਾਇਸੈਂਸ ਜਾਰੀ ਕੀਤੇ। ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਵਿਭਾਗ ਦੇ ਸਕੱਤਰ, ਗੁਰਕਿਰਤ ਕਿਰਪਾਲ ਸਿੰਘ ਵਿਸ਼ੇਸ ਤੌਰ ਤੇ ਹਾਜ਼ਰ ਸਨ।

ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਰਾਜ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਨਾਲ ਸਹਿਯੋਗ ਕਰਨ ਵਿੱਚ ਟੂਰ ਗਾਇਡ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਟੂਰ ਗਾਈਡ ਦੀ ਡਿਊਟੀ ਅਤੇ ਜ਼ਿੰਮੇਵਾਰੀ ‘ਚ ਸੈਲਾਨੀਆਂ ਦੇ ਸੂਬੇ ਵਿੱਚ ਆਉਣ ਤੋਂ ਸ਼ੁਰੂ ਹੋ ਕੇ ਰਵਾਨਗੀ ਤੱਕ ਦੀਆਂ ਟੂਰ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਵਧੀਆ ਟੁਰ ਗਾਈਡ ਹੀ ਆਪਣੇ ਦੇਸ਼ ਜਾਂ ਰਾਜ ਦੇ ਇਤਿਹਾਸ, ਵਿਰਾਸਤਾਂ, ਸੱਭਿਆਚਾਰ, ਭਾਸ਼ਾ ਅਤੇ ਵਿਸ਼ੇਸ਼ਤਾਵਾਂ ਬਾਰੇ ਸੈਨਾਨੀਆਂ ਨੂੰ ਅਸਲ ਝਲਕ ਪੇਸ਼ ਕਰਦੇ ਹਨ।  

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਟੂਰ ਗਾਈਡ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਣਕਾਰੀ ਇਥੇ ਆਉਣ ਵਾਲੇ ਸੈਨੀਆਂ ਲਾਲ ਸਾਂਝੀ ਕਰਨਗੇ ਜਿਸ ਨਾਲ ਪੰਜਾਬ ਵਿੱਚ ਸੈਰ ਸਪਾਟੇ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਸੂਬਾ ਆਰਥਿਕ ਪੱਖੋ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਦੱਸਿਆ ਕਿ ਦੇਸ-ਦੁਨੀਆਂ ਤੋਂ ਪੰਜਾਬ ਵਿੱਚ ਆਉਣ ਵਾਲੇ ਸੈਲਾਨੀ ਟੂਰ ਗਾਇਡ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੀ web site : punjabtourism.punjab.gov.in ਤੇ ਪਹੁੰਚ ਕਰ ਸਕਦੇ ਹਨ। ਮੰਤਰੀ ਨੇ ਟੂਰਿਸਟ ਗਾਇਡ ਲਾਇਸੈਂਸ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਸੁਭਕਾਮਨਾਵਾਂ ਵੀ ਦਿੱਤੀਆਂ।

ਇਸ ਮੌਕੇ ਸੁਪਰਡੰਟ, ਸੈਰ ਸਪਾਟਾ ਰਾਜੇਸ਼ ਵਰਮਾ, ਮੈਨੇਜਰ ਮਾਰਕੇਟਿੰਗ, ਸੈਰ ਸਪਾਟਾ ਹਰਸ ਮਿੱਤਲ ਅਤੇ ਹੋਰ ਅਧਿਕਾਰੀ ਹਾਜਰ ਸਨ।