Uncategorized
ਪੰਜਾਬੀ ਅਦਾਕਾਰ ਤੇ ਲੇਖਕ ਸੁਖਜਿੰਦਰ ਸ਼ੇਰਾ ਦਾ ਹੋਇਆ ਦੇਹਾਂਤ

ਪੰਜਾਬੀ ਜਗਤ ‘ਚ ਇਕ ਵਾਰ ਫਿਰ ਦੁਖ ਭਰੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਫਿਲਮਸਾਜ਼, ਲੇਖਕ ਤੇ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਅੱਜ ਦੇਹਾਂਤ ਹੋ ਗਿਆ ਹੈ। ਲੁਧਿਆਣਾ ਜ਼ਿਲ੍ਹਾ ‘ਚ ਜਗਰਾਓਂ ਨੇੜਲੇ ਪਿੰਡ ਮਲਿਕ ਦੇ ਰਹਿਣ ਵਾਲਾ ਸੁਖਜਿੰਦਰ ਸ਼ੇਰਾ ਨੇ ਪੰਜਾਬੀ ਸਿਨੇਮਾ ‘ਚ ਵੱਡਾ ਨਾਮ ਕਮਾਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਆਪਣਾ ਆਖਰੀ ਸਾਹ ਅਫਰੀਕਾ ਦੇ ਯੁਗਾਂਡਾ ‘ਚ ਲਿਆ। ਸੁਖਜਿੰਦਰ ਸ਼ੇਰਾ ਨੇ ਵਰਿੰਦਰ ਦੀ ਫਿਲਮ ਯਾਰੀ ਜੱਟ ਦੀ ‘ਚ ਬਤੌਰ ਅਦਾਕਾਰ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ। ਸ਼ੇਰਾ ਨੇ ਬਾਅਦ ‘ਚ ਨਿਰਮਾਤਾ ਨਿਰਦੇਸ਼ਕ ਵਜੋਂ ਵੀ ਕਈ ਫਿਲਮਾਂ ਕੀਤੀਆਂ। ਉਨ੍ਹਾਂ ਦੀ ਆਖਰੀ ਫਿਲਮ ਯਾਰ ਬੇਲੀ ਸੀ।