Connect with us

Punjab

ਵਿਦੇਸ਼ੀ ਖੇਡ ‘ਚ ਪੰਜਾਬੀ ਮੁੰਡੇ ਦੀ ਬੱਲੇ-ਬੱਲੇ

Published

on

PUNJAB : ਅੰਮ੍ਰਿਤਸਰ ਦੇ ਨੌਜਵਾਨ ਗੁਰਕੀਰਤ ਸਿੰਘ ਗਿੱਲ ਨੇ ਗੋਲਡ ਮੈਡਲ ਜਿੱਤਿਆ ਹੈ । ਗੁਰਕੀਰਤ ਸਿੰਘ ਗਿੱਲ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੁੱਝਾਪੀਰ ਦਾ ਰਹਿਣ ਵਾਲਾ ਹੈ।  ਜਿਸ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿਤਿਆ ਹੈ ਉਹ ਪੰਜਾਬ ਵਿੱਚ ਬਹੁਤ ਘੱਟ ਖੇਡੀ ਜਾਂਦੀ ਹੈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਪੰਜਾਬ ਸਟੇਟ ਗਰੈਪਲਿੰਗ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ।

ਗਰੈਪਲਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਸਟੇਟ ਗਰੈਪਲਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ । ਜਿਸ ਵਿੱਚ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੁਜਾ ਪੀਰ ਦੇ ਨੌਜਵਾਨ ਗੁਰਕੀਰਤ ਸਿੰਘ ਗਿੱਲ ਵੱਲੋਂ ਆਪਣਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ ਹੈ। ਜਿਸ ਦੇ ਚਲਦੇ ਗੁਰਕੀਰਤ ਸਿੰਘ ਦਾ ਘਰ ਪਹੁੰਚਣ ਤੇ ਉਸਦੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਗੁਰਕੀਰਤ ਸਿੰਘ ਵੱਲੋਂ ਨੌਜਵਾਨਾਂ ਨੂੰ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ। ਜਿਸ ਦੇ ਚਲਦੇ ਤਿਆਰ ਕੀਤੇ ਨੌਜਵਾਨਾਂ ਵੱਲੋਂ ਵੀ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਮੈਡਲ ਜਿੱਤੇ ਗਏ ਹਨ।

ਗੁਰਕੀਤ ਸਿੰਘ ਨੇ ਕੀ ਕਿਹਾ…

ਇਸ ਮੌਕੇ ਗੁਡ ਮੈਡਲ ਜਿੱਤਣ ਵਾਲੇ ਨੌਜਵਾਨ ਗੁਰਕੀਤ ਸਿੰਘ ਦਿਲ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਮਿਹਨਤ ਕਰਕੇ ਗੋਲਡ ਮੈਡਲ ਜਿੱਤ ਕੇ ਲਿਆਇਆ ਅਤੇ ਉਸ ਨੂੰ ਇਹ ਵੀ ਖੁਸ਼ੀ ਹੈ ਕਿ ਉਸਦੇ ਸਾਥੀ ਨੌਜਵਾਨ ਜਿਨਾਂ ਨੂੰ ਉਸ ਵੱਲੋਂ ਕੋਚਿੰਗ ਦੇ ਕੇ ਤਿਆਰ ਕੀਤਾ ਗਿਆ ਹੈ।  ਉਹ ਵੀ ਵੱਖ-ਵੱਖ ਮੈਡਲ ਜਿੱਤ ਕੇ ਆਏ ਹਨ ।  ਵਿਦੇਸ਼ ਤੋਂ ਇਸ ਗੇਮ ਦੀ ਟ੍ਰੇਨਿੰਗ ਲਈ ਗਈ ਹੈ । ਜਿਸ ਤੋਂ ਬਾਅਦ ਹੁਣ ਉਹ ਦੇ ਨਾਲ ਵਿੱਚ ਨੌਜਵਾਨਾਂ ਨੂੰ ਮੁਫਤ ਟ੍ਰੇਨਿੰਗ ਦੇ ਰਹੇ ਹਨ ਅਤੇ ਨੌਜਵਾਨਾਂ ਨੂੰ ਤਿਆਰ ਕਰ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਟੀਮ ਨੂੰ ਇੰਡੀਆ ਦੀ ਬੈਸਟ ਟੀਮ ਬਣਾਉਣਗੇ ਤਾਂ ਜੋ ਆਉਣ ਵਾਲੀਆਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜਾ ਸਕੇ।

 

ਇਸ ਮੌਕੇ ਗੋਲਡ ਮੈਡਲ ਜਿੱਤਣ ਵਾਲੇ ਨੌਜਵਾਨ ਤੇ ਪਿਤਾ ਰੁਪਿੰਦਰ ਸਿੰਘ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਪੁੱਤ ਗੋਲਡ ਮੈਡਲ ਜਿੱਤ ਗਿਆ ਹੈ ਅਤੇ ਉਨ੍ਹਾਂ ਦੇ ਪੁੱਤ ਵੱਲੋਂ ਤਿਆਰ ਕੀਤੀ ਟੀਮ ਦੇ ਵੱਖ ਵੱਖ ਨੌਜਵਾਨ ਵੀ ਮੈਡਲ ਜਿੱਤ ਕੇ ਆਏ ਹਨ।