Punjab
ਜੋਬਨ ਰੁੱਤੇ ਆਸ਼ਿਕ ਮਰਦਾ ਜਾ ਫਿਰ ਕਰਮਾ ਵਾਲਾ, ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ
ਪੰਜਾਬੀ ਜਗਤ ਦੇ ਵੈਸੇ ਤਾਂ ਬਹੁਤ ਸਾਰੇ ਸ਼ਾਇਰ ਰਹੇ ਹਨ। ਪਰ ਇਕ ਅਜਿਹੇ ਸ਼ਾਇਰ ਸਨ ਜਿਨ੍ਹਾਂ ਨੇ ਲੋਕਾਂ ਦੇ ਦਿਲ ‘ਤੇ ਇਕ ਖਾਸ ਹੀ ਜਗ੍ਹਾਂ ਬਣਾਈ ਹੋਈ ਹੈ। ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਨੂੰ ਲੋਕ ਸੁਣਦੇ ਹੀ ਨਹੀਂ ਨਾਲ ਹੀ ਉਨ੍ਹਾਂ ਨੂੰ ਸੁਣਦੇ ਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਨੂੰ ਕਈ ਗਾਇਕਾਂ ਨੇ ਗਾਇਆ ਵੀ ਹੈ। ਉਹ ਆਪਣੀਆ ਰੁਮਾਂਟਿਕ ਕਵਿਤਾਵਾਂ ਲਈ ਜਾਣੇ ਜਾਂਦੇ ਹਨ। ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ‘ਚ ਹੋਇਆ ਸੀ। ਉਨ੍ਹਾਂ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਆਪਣੀ ਕਵਿ-ਰਚਨਾ ਦਾ ਨਿਰਮਾਣ 1960 ‘ਚ ਕੀਤਾ। ਜਦ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ‘ਚ ਇਕ ਕੁੜੀ ਆਈ ਤਾਂ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਸ਼ਿਵ ਨੂੰ ਆਪਣੇ ਸੁਪਨਿਆਂ ਦੀ ਕੁੜੀ ਮਿਲ ਗਈ ਹੈ। ਸ਼ਿਵ ਕੁਮਾਰ ਨੇ ਉਸ ਨੂੰ ਬੈਜਨਾਥ ਦੇ ਮੇਲੇ ‘ਚ ਦੇਖਿਆ ਸੀ। ਪਰ ਕੁਝ ਅਜਿਹਾ ਹੋਇਆ ਕਿ ਉਸ ਦੁਰਘਟਨਾ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਹਿਲਾ ਕੇ ਰੱਖ ਦਿੱਤਾ। ਜਦ ਉਸ ਕੁੜੀ ਦੀ ਮੌਤ ਹੋਈ ਤਾਂ ਸ਼ਿਵ ਕੁਮਾਰ ਜਿਵੇਂ ਕਿ ਅੰਦਰ ਤੋਂ ਟੁੱਟ ਗਏ ਸੀ। ਇਸ ਤੋਂ ਬਾਅਦ ਇਸ ਚੀਜ਼ ਨੇ ਉਨ੍ਹਾਂ ਨੂੰ ਬਿਰਹੌਂ ਦਾ ਕਵਿ ਬਣਾ ਦਿੱਤਾ। ਉਨ੍ਹਾਂ ਨੇ ਉਸ ਕੁੜੀ ਦੀ ਯਾਦ ‘ਚ ਅਜਿਹੀਆਂ ਕਵਿਤਾਵਾਂ ਲਿਖਿਆ ਕਿ ਉਹਨਾਂ ਦੀਆਂ ਇਹ ਕਵਿਤਾਵਾਂ ਸਾਰੇ ਪਾਸੇ ਚਰਚੇ ‘ਚ ਆ ਗਈਆਂ ਸੀ। ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਵੀ ਆਸਾਨ ਨਹੀਂ ਰਹੀ। ਉਹ ਦਰਬਾਰਾਂ ‘ਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ‘ਤੇ ਆਪਣਾ ਗੁਜਾਰਾ ਕਰਦਾ ਹੁੰਦਾ ਸੀ। ਇਸ ਤੋਂ ਇਲਾਵਾਂ ਉਹ ਕਦੀ ਕਦੀ ਆਪਣੇ ਦੋਸਤਾਂ ਦੇ ਘਰ ਰਹਿੰਦਾ ਸੀ। ਇਸ ਸਭ ਮੁਸ਼ਕਲਾਂ ਤੋਂ ਬਾਅਦ ਜਦ ਉਨ੍ਹਾਂ ਨੇ ਸੋਚੀਆਂ ਸੀ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲੇਗਾ ਤਾਂ ਉਨ੍ਹਾਂ ਨੇ 1966 ‘ਚ ਸਟੇਟ ਬੈਂਕ ਆਫ਼ ਇੰਡੀਆ ਦੀ ਬਟਾਲਾ ਸ਼ਾਖਾ ‘ਚ ਕਲਰਕ ਦੀ ਨੌਕਰੀ ਕੀਤੀ।
ਇਸ ਤੋਂ ਉਪਰੰਤ ਫਿਰ ਸ਼ਿਵ ਕੁਮਾਰ ਦੀ ਜ਼ਿੰਦਗੀ ‘ਚ ਇਕ ਅਮੀਰ ਕੁੜੀ ਆਈ। ਜੋ ਕਿ ਸ਼ਿਵ ਨਾਲ ਪ੍ਰਦੇਸ਼ ਚਲੀ ਗਈ। ਪਰ ਜਦ ਦੋ ਪਿਆਰ ਕਰਨ ਵਾਲੇ ਵਿੱਛੜ ਜਾਂਦੇ ਹਨ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਇਸ ਕੁੜੀ ਦੇ ਵਿਛੋੜੇ ਨੇ ਵੀ ਸ਼ਿਵ ਕੁਮਾਰ ਬਟਾਲਵੀ ਤੋਂ ਬਹੁਤ ਕੁਝ ਲਿਖਵਾਇਆ। ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖਿਆਂ ਜਿਨ੍ਹਾਂ ‘ਚੋਂ ਬਹੁਤ ਕਵਿਤਾਵਾਂ ਚਰਚੇ ‘ਚ ਵੀ ਰਹਇਆਂ। ਜਿਵੇਂ ਕਿ ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਬਿਰਹਾ ਤੂੰ ਸੁਲਤਾਨ ਅਜਿਹੀਆਂ ਹੋਰ ਵੀ ਕਵਿਤਾਵਾਂ ਹਨ ਜੋ ਕਿ ਬਹੁਤ ਪਸੰਦ ਕੀਤੀਆਂ ਗਈਆਂ ਹਨ। ਸ਼ਿਵ ਦੀਆਂ ਜ਼ਿਆਦਾ ਕਵਿਤਾਵਾਂ ਦਰਦ, ਬਿਰਹਾ, ਰੁਮਾਂਟਿਕ ਹਨ।