Uncategorized
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਦੋ ਨਵੀਆਂ ਫ਼ਿਲਮਾਂ ਕੀਤਾ ਐਲਾਨ

ਪੋਲੀਵੁੱਡ: ਪੰਜਾਬੀ ਗਾਇਕ ‘ਤੇ ਅਦਾਕਾਰ ਐਮੀ ਵਿਰਕ ਇੱਕ ਤੋਂ ਬਾਅਦ ਇੱਕ ਆਪਣੀ ਸ਼ਾਨਦਾਰ ਫ਼ਿਲਮ ਦੇ ਨਾਲ ਪ੍ਰਸ਼ੰਸ਼ਕਾ ਦਾ ਦਿਲ ਜਿੱਤਣ ਨੂੰ ਤਿਆਰ ਹਨ।
ਐਮੀ ਵਿਰਕ ਨੇ ਆਪਣੀਆਂ ਦੋ ਹੋਰ ਨਵੀਆਂ ਫ਼ਿਲਮਾਂ ਦਾ ਐਲਾਨ ਕਰ ਦਿੱਤਾ ਹੈ। ਐਮੀ ਦੇ ਫ਼ੈਨਜ਼ ਨੂੰ ਵੀ ਉਨ੍ਹਾਂ ਦੀਆਂ ਇਨ੍ਹਾਂ ਦੋ ਫ਼ਿਲਮਾਂ ਦਾ ਵੀ ਬੇਸਵਰੀ ਨਾਲ ਇੰਤਜ਼ਾਰ ਹੈ।
ਐਮੀ ਵਿਰਕ ਦੀ ਆਦਾਕਾਰੀ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਐਮੀ ਨੇ ਆਪਣੀ ਆਗਾਮੀ ਦੋ ਫ਼ਿਲਮਾਂ ਦੀਆਂ ਰਿਲੀਜ਼ ਡੇਟਸ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ’ਚੋਂ ਪਹਿਲੀ ਫ਼ਿਲਮ ਹੈ ‘ਲੌਂਗ ਲਾਚੀ 2’ ਇਹ ਫ਼ਿਲਮ 19 ਅਗਸਤ, 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਦੂਜੀ ਫ਼ਿਲਮ ਦਾ ਨਾਂ ਹੈ ‘ਅਰਜਣਟੀਨਾ’ ਇਹ ਫ਼ਿਲਮ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਐਮੀ ਵਿਰਕ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ।