Connect with us

Uncategorized

ਗਾਇਕ ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ

Published

on

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਵਿੱਚ ਹਨ| ਜੱਟ ਐਂਡ ਜੂਲੀਅਟ 3 ਆਉਣ ਤੋਂ ਬਾਅਦ ਉਨ੍ਹਾਂ ਨੇ ਖ਼ੂਬ ਤਰੱਕੀ ਕਰ ਲਈ ਹੈ। ਦਿਲਜੀਤ ਦੋਸਾਂਝ ਇੱਕ ਲਾਈਵ ਸ਼ੋਅ ਲਈ ਟੋਰਾਂਟੋ (ਕੈਨੇਡਾ) ਗਏ ਹੋਏ ਹਨ। ਰੋਜਰਸ ਸੈਂਟਰ ‘ਚ ਪਰਫਾਰਮ ਕਰ ਰਹੇ ਦਿਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ।ਦਿਲਜੀਤ ਨੂੰ ਸੁਣਨਾ ਸਿਰਫ਼ ਪੰਜਾਬ ‘ਚ ਹੀ ਨਹੀਂ ਬਲਕਿ ਵਿਦੇਸ਼ਾ ਵਿਚ ਵੀ ਸੁਣਨਾ ਵੀ ਪਸੰਦ ਕਰਦੇ ਹਨ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਨਚੇਤ ਦੌਰੇ ‘ਤੇ ਪਹੁੰਚੇ ਅਤੇ ਕੈਨੇਡਾ ਦੇ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ‘ਚ ਉਨ੍ਹਾਂ ਦੇ ਕੰਸਰਟ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਕੈਨੇਡੀਅਨ ਪੀਐਮ ਨੂੰ ਸਟੇਜ ‘ਤੇ ਦੇਖ ਕੇ ਦਿਲਜੀਤ ਨੇ ਪਹਿਲਾਂ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਾਅਦ ਵਿੱਚ ਪੀਐਮ ਟਰੂਡੋ ਨੂੰ ਗਲੇ ਲਗਾਇਆ।

ਜਿਸ ਤੋਂ ਬਾਅਦ ਉਨ੍ਹਾਂ ਨੇ ਦਿਲਜੀਤ ਦੇ ਕਰੂ ਮੈਂਬਰਾਂ ਨਾਲ ਖੂਬ ਮਸਤੀ ਕੀਤੀ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦਿਲਜੀਤ ਦੋਸਾਂਝ ਦੇ ਕੰਸਰਟ ‘ਚ 60 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ।

 

Canada PM ਟਰੂਡੋ ਨੇ ਸਾਂਝੀ ਕੀਤੀ ਫੋਟੋ 

ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਦੋਸਾਂਝ ਨਾਲ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ – “ਮੈਂ ਦਿਲਜੀਤ ਦੋਸਾਂਝ ਨੂੰ ਉਸਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਪਹੁੰਚਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਲੈ ਸਕਦਾ ਹੈ। । ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ, ਇਹ ਸਾਡੀ ਮਹਾਸ਼ਕਤੀ ਹੈ।” ਟਰੂਡੋ ਨੇ ਰੋਜਰਸ ਸੈਂਟਰ ‘ਤੇ ਸਾਰੀਆਂ ਟਿਕਟਾਂ ਵੇਚਣ ‘ਤੇ ਦਿਲਜੀਤ ਨੂੰ ਵਧਾਈ ਵੀ ਦਿੱਤੀ। ਦਿਲਜੀਤ ਨੇ ਪੀਐੱਮ ਟਰੂਡੋ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ- ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਨੂੰ ਮਿਲਣ ਆ ਰਹੇ ਹੋ।