Connect with us

Punjab

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਰੈਕੀ ਕਰਨ ਵਾਲੇ ਕੇਕੜਾ ਨੇ ਦੱਸੀ ਪੂਰੀ ਪਲੇਨਿੰਗ

Published

on

ਪੰਜਾਬੀ ਗਾਇਕ ਮੂਸੇਵਾਲਾ ਦਾ ਕਤਲ 29 ਮਈ ਨੂੰ ਕੀਤਾ ਗਿਆ। ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਮੂਸੇਵਾਲਾ ਉੱਪਰ ਸ਼ੂਟ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ।

8 ਸ਼ੂਟਰਾਂ ਵਿੱਚੋਂ ਕੁੱਝ ਸ਼ੂਟਰ ਜਿੰਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਅਤੇ ਕੁੱਝ ਸ਼ੂਟਰ ਹਾਲੇ ਵੀ ਪੁਲਿਸ ਹੱਥੀ ਨਹੀਂ ਚੜੇ ਹਨ। ਇਕ ਸ਼ੂਟਰ ਅਜਿਹਾ ਸੀ ਜੋ ਕਿ ਮੂਸੇਵਾਲਾ ਦੀ ਰੈਕੀ ਪਿਛਲੇ 2, 3 ਮਹੀਨਿਆਂ ਤੋਂ ਕਰ ਰਿਹਾ ਸੀ।

ਸੰਦੀਪ ਕੇਕੜਾ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਕਈ ਵੱਡੇ ਖ਼ੁਲਾਸੇ ਕੀਤੇ। ਕੇਕੜਾ ਦਾ ਰਿਸ਼ਤੇਦਾਰ ਮੂਸੇਵਾਲਾ ਦੇ ਪਿੰਡ ਮਾਨਸਾ ਵਿੱਚ ਰਹਿੰਦੇ ਹਨ, ਕੇਕੜਾ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਦੇ ਬਹਾਨੇ ਮੂਸੇਵਾਲਾ ਦੀ ਰੈਕੀ ਕਰ ਰਿਹਾ ਸੀ।

ਉਹ ਕਿੱਥੇ ਜਾ ਰਿਹਾ ਹੈ ਕੀ ਕਰ ਰਿਹਾ ਕੀ ਨਹੀਂ ਸਾਰੀ ਜਾਣਕਾਰੀ ਆਪਣੇ ਸਾਥੀਆਂ ਨੂੰ ਦੇ ਰਿਹਾ ਸੀ। ਉਸ ਨੇ ਮੂਸੇਵਾਲਾ ਦੀ ਪਲ ਪਲ ਦੀ ਅਪਡੇਟ ਆਪਣੇ ਸਾਥੀਆਂ ਨੂੰ ਦਿੱਤੀ। ਕੇਕੜਾ ਨੇ ਇਹ ਜਾਣਕਾਰੀ ਵੀ ਸਾਥੀਆਂ ਨੂੰ ਦਿੱਤੀ ਕਿ ਸਿੱਧੂ ਬੁਲੇਟ ਪਰੂਫ ਕਾਰ ਵਿੱਚ ਨਹੀਂਂ ਥਾਰ ਵਿੱਚ ਜਾਵੇਗਾ, ਨਾਲ ਹੀ ਉਸ ਦੀ ਕਾਰ ਦੀ ਤਸਵੀਰ ਖਿਚ ਕੇੇ ਸਾਥੀਆਂ ਨੂੰ ਵੀ ਭੇਜੀ ਸੀ।

ਕੇਕੜਾ ਨੇ ਦੱਸਿਆ ਹੈ ਕਿ ਉਹ ਆਪਣੇ ਸਾਥੀਆਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਕਾਰ ਦੀ ਫ਼ੋਟੋ ਵੀ ਖਿੱਚੀ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਮੋਟਰਸਾਈਕਲ ‘ਤੇ ਬੈਠਾ ਕੇ ਵਾਪਸ ਲੈ ਗਿਆ ਸੀ। ਇਸ ਦੌਰਾਨ ਉਸ ਨੇ ਜਾਣਕਾਰੀ ਦਿੱਤੀ ਕਿ ਉਹ ਕਰੀਬ 40 ਮਿੰਟ ਤੱਕ ਮੂਸੇਵਾਲਾ ਦੇ ਘਰ ਕੋਲ ਰਿਹਾ। ਮੂਸੇਵਾਲਾ ਦੀ ਖ਼ਬਰ ਆਪਣੇ ਸਾਥੀਆਂ ਤੱਕ ਪਹੁੰਚਾਈ।