Sports
ਪੀਵੀ ਸਿੰਧੂ ਨੇ ਸਾਨੀਆ-ਅੰਕਿਤਾ ਦੀ ਜੋੜੀ ਨੂੰ ਹਰਾ ਪ੍ਰਾਪਤ ਕੀਤੀ ਧਮਾਕੇਦਾਰ ਜਿੱਤ
ਟੋਕੀਓ ਓਲੰਪਿਕਸ ਦੇ ਤੀਸਰੇ ਦਿਨ ਭਾਰਤ ਦੀ ਸ਼ੁਰੂਆਤ ਮਿਲੀਜੁਲੀ ਰਹੀ। 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ ਤੇ ਯਸ਼ਸਵਨੀ ਸਿੰਘ ਦੇਸਵਾਲ, ਦੋਵੇਂ ਹੀ ਫਾਈਨਲ ਦੀ ਦੌੜ ‘ਚੋਂ ਬਾਹਰ ਹੋ ਗਈਆਂ। ਮਨੂ 575 ਅੰਕਾਂ ਦੇ ਨਾਲ 12ਵੇਂ ਜਦਕਿ ਯਸ਼ਸਵਨੀ 574 ਅੰਕਾਂ ਦੇ ਨਾਲ 13ਵੇਂ ਨੰਬਰ ‘ਤੇ ਰਹੀ। ਇਸ ਤਰ੍ਹਾਂ ਦੋਵੇਂ ਖਿਡਾਰਨਾਂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈਆਂ। ਉੱਥੇ ਹੀ ਪੀਵੀ ਸਿੰਧੂ ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਉਸ ਨੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ ‘ਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ ਸੀ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਅੰਕ ਜਿੱਤੇ। ਉਸ ਨੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ ‘ਚ 21-7, 21-10 ਨਾਲ ਜਿੱਤ ਲਿਆ। Tokyo Olympics 2020 ਦੇ ਪਹਿਲੇ ਦਿਨ 49 ਕਿੱਲੋ ਗ੍ਰਾਮ ਵੇਟਲਿਫਟਿੰਗ ‘ਚ ਭਾਰਤ ਦੀ ਮਾਰੀਬਾਈ ਚਾਨੂ ਨੇ ਸਿਲਵਰ ਮੈਡਲ ਜਿੱਤ ਕੇ ਖਾਤਾ ਖੋਲ੍ਹ ਦਿੱਤਾ ਹੈ। ਅੱਜ ਭਾਰਤ ਨੂੰ ਆਪਣੇ ਦੂਸਰੇ ਮੈਡਲ ਦੀ ਉਮੀਦ ਹੈ।
ਟੈਨਿਲ ਮਹਿਲਾ ਡਬਲ ‘ਚ ਵੱਡੀ ਨਿਰਾਸ਼ਾ ਹੱਥ ਲੱਗੀ ਹੈ। ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ ਪਹਿਲੇ ਦੌਰ ‘ਚ ਬਾਹਰ ਹੋ ਗਈਆਂ ਹਨ। ਦੋਵਾਂ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਸੈੱਟ 6-0 ਨਾਲ ਜਿੱਤਿਆ। ਦੂਸਰੇ ਸੈੱਟ ਤੇ ਮੈਚ ਲਈ 5-3 ‘ਤੇ ਸਰਵਿਸ ਕਰ ਰਹੀਆਂ ਸਨ, ਪਰ ਯੂਕ੍ਰੇਨ ਦੀ ਲਿਊਡਮਿਲਾ ਤੇ ਨਾਦੀਆ ਕਿਚੇਨੋਕ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਤੀਸਰਾ ਸੈੱਟ ਟਾਈ-ਬ੍ਰੇਕਰ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਯੂਕ੍ਰੇਨ ਦੀ ਜੋੜੀ ਨੇ ਮੈਚ ਨੂੰ 6-0, 6-7 (0), 8-10 ਨਾਲ ਜਿੱਤ ਲਿਆ। ਮਨੂ ਭਾਸਕਰ ਦੀ ਪਿਸਟਲ ਦੇ ਇਲੈਕਟ੍ਰਾਨਿਕ ਟ੍ਰਿਗਰ ਦੇ ਸਰਕਟ ‘ਚ ਖਰਾਬੀ ਆ ਗਈ ਸੀ। ਇਸ ਤੋਂ ਪਹਿਲਾਂ ਤਕ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਸੀ। ਫਾਈਨਲ ‘ਚ ਪਹੁੰਚਣ ਤੋਂ ਉਹ ਸਿਰਫ਼ 2 ਪੁਆਇੰਟਾਂ ਨਾਲ ਪੱਛੜ ਗਈ। ਪਿਸਟਲ ਖਰਾਬ ਹੋਣ ਕਾਰਨ ਉਸ ਦਾ 5 ਮਿੰਟ ਤੋਂ ਜ਼ਿਆਦਾ ਸਮਾਂ ਖਰਾਬ ਹੋਇਆ। ਜਦੋਂ ਉਹ ਪਰਤੀ ਤਾਂ ਦਬਾਅ ਸਾਫ਼ ਝਲਕ ਰਿਹਾ ਸੀ। ਇਹੀ ਕਾਰਨ ਰਿਹਾ ਕਿ ਉਹ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਅੱਜ ਮੈਰੀਕਾਮ ਦਾ ਮੁਕਾਬਲਾ: 6 ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਮਹਿਲਾ ਫਲਾਈਵੇਟ ਵਰਗ (51) ‘ਚ ਭਾਰਤ ਦੀ ਅਗਵਾਈ ਕਰੇਗੀ। 38 ਸਾਲਾ ਮੈਰੀ ਕੌਮ 2012 ਦੀਆਂ ਲੰਡਨ ਖੇਡਾਂ ‘ਚ ਕਾਸਾਂ ਜਿੱਤਣ ਤੋਂ ਬਾਅਦ ਦੂਸਰਾ ਓਲੰਪਿਕ ਮੈਡਲ ਜਿੱਤਣ ਦੀ ਕੋਸ਼ਿਸ਼ ਕਰੇਗੀ।