Delhi
ਨਸ਼ੇ ਨੂੰ ਲੈ ਕੇ ਲਿਵ-ਇਨ ਪਾਰਟਨਰ ‘ਚ ਹੋਇਆ ਝਗੜਾ, ਜ਼ਿੰਦਾ ਸਾੜਿਆ

ਦਿਲ ਦਹਿਲਾ ਦੇਣ ਵਾਲਾ ਮਾਮਲਾ ਦਿੱਲੀ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇਕ ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਨੂੰ ਅੱਗ ਲਗਾ ਕੇ ਸਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ, ਔਰਤ ਨੇ ਉਸ ਨੂੰ ਨਸ਼ਾ ਕਰਦੇ ਫੜਿਆ।
ਦਿੱਲੀ ਪੁਲਿਸ ਨੇ ਦੱਸਿਆ ਕਿ ਔਰਤ ਦੀ ਉਮਰ 28 ਸਾਲ ਹੈ। ਜਦੋਂ ਔਰਤ ਨੇ ਮੁਲਜ਼ਮ ਨੂੰ ਨਸ਼ਾ ਕਰਦੇ ਫੜਿਆ ਤਾਂ ਦੋਵਾਂ ਵਿਚਾਲੇ ਲੜਾਈ ਹੋ ਗਈ। ਔਰਤ ਨੂੰ ਉਸ ਦੇ ਲਿਵ-ਇਨ ਪਾਰਟਨਰ ਮੋਹਿਤ ਨੇ ਅੱਗ ਲਗਾ ਦਿੱਤੀ ਸੀ। ਔਰਤ ਜੁੱਤੀਆਂ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ।