Corona Virus
ਬੱਚਿਆਂ ਨੂੰ ਕਿਤਾਬਾਂ ਵੰਡਣ ‘ਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਉੱਠੇ

ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠੇ ਨੇ ਜਦੋ ਹੋਮ ਡਿਲਿਵਰੀ ਦੀ ਜਗਾਹ ਤੇ ਬਚਿਆ ਨੂੰ ਸਕੂਲ ਭੁਲਾ ਕੇ ਕਿਤਾਬਾਂ ਦਿੱਤੀਆਂ ਗਿਆ। ਇੱਥੇ ਸੋਸ਼ਲ ਡਿਸਟੇਨਸਿੰਗ ਦੀ ਵੀ ਧੱਜੀਆਂ ਉਡਾਈਆਂ ਗਈਆਂ ਹਨ। ਬਚਿਆ ਨੂੰ ਸਕੂਲ ਵਿੱਚ ਬੁਲਾਇਆ ਗਿਆ, ਲੇਕਿਨ ਖੁਦ ਹੀ ਅਧਿਆਪਕ ਸਕੂਲ ਵਿਚ ਮੌਜੂਦ ਨਹੀਂ ਸਨ। ਦਸ ਦਈਏ ਕਿ ਪਿੰਡ ਦੇ ਸਰਪੰਚ ਨੇ ਵੀ ਅਣਜਾਣਤਾ ਜਾਹਿਰ ਕਰਦਿਆਂ ਕਿਹਾ ਕਿ ਕਿਤਾਬਾਂ ਦੀ ਹੋਮ ਡਿਲਿਵਰੀ ਹੋਣੀ ਚਾਹੀਦੀ ਹੈ। ਜਾਣਕਰੀ ਦੇ ਅਨੁਸਾਰ ਇਸ ਸਰਕਾਰੀ ਸਕੂਲ ਦੀ ਹੈਡ ਟੀਚਰ ਨੇ ਆਪਣੇ ਤੋਂ 3 ਥੱਲੇ ਟੀਚਰਾਂ ਨੂੰ ਸਕੂਲ ਪਹੁੰਚਣ ਲਈ ਕਿਹਾ ਲੇਕਿਨ ਆਪ ਹੈਡ ਟੀਚਰ ਸਕੂਲ ਨਹੀਂ ਗਈ।