News
ਤਾਲਿਆਂ ਮਾਰਨ ਨਾਲ ਕੁਝ ਨਹੀਂ ਹੋਵੇਗਾ- ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਉੱਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਤਾਲਿਆਂ ਮਾਰਨ ਤੋਂ ਕੁਝ ਵੀ ਨਹੀਂ ਹੋਏਗਾ।ਜੇਕਰ ਕੁਝ ਕਰਨਾ ਚਾਹੁੰਦੇ ਹੋ ਤਾਂ ਰੁਪਇਆ ਦਿੱਤਾ ਜਾਵੇ। ਦਰਅਸਲ ਕੋਰੋਨਾ ਕਾਰਨ ਜਿੱਥੇ ਭਾਰਤ ਦੇ ਵਿੱਚ ਦਹਿਸ਼ਤ ਫੈਲੀ ਹੋਈ ਹੈ ਇਸਨੂੰ ਮੱਦੇਨਜ਼ਰ ਰੱਖਦੇ ਹੋਏ ਬੀਤੇ ਦਿਨੀ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਮਬੋਧਨ ਕਰਦਿਆਂ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਸੀ । ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਸ ਕਰਫ਼ਿਊ ਦੇ ਦੌਰਾਨ ਸ਼ਾਮੀ 5 ਵਜੇ ਤਾਲੀਆਂ, ਥਾਲੀਆਂ,ਘੰਟਾ ਵਜਾ ਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਜੋ ਇਸ ਮੁਸ਼ਕਿਲ ਸਮੇਂ ‘ਚ ਵੀ ਆਪਣਾ ਕੱਮ ਕਰ ਰਹੇ ਹਨ ਤੇ ਜਨਤਾ ਦੀ ਸੁਰਖ਼ੀਆਂ ਕਰ ਰਹੇ ਹਨ।