punjab
ਰਾਹੁਲ ਗਾਂਧੀ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਭਾਰਤ ਜੋੜੋ ਯਾਤਰਾ ਕੱਲ ਪੁੰਹਚੇਗੀ ਪੰਜਾਬ
ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਬੀਤੇ ਸਾਲ ਦੇ ਸਤੰਬਰ ਚ ਸ਼ੁਰੂ ਕੀਤੀ ਸੀ, ਜੋ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ , ਦੱਸ ਦਈਏ ਕੱਲ ਭਾਰਤ ਜੋੜੋ ਯਾਤਰਾ ਪੰਜਾਬ ਪੁੰਹਚ ਜਾਏਗੀ ਜਿਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਪੰਜਾਬ ਵਿਚ ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੰਹੁਚੇ। ਅਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਆਸ਼ੀਰਵਾਦ ਲਿਆ। ਸੂਤਰਾਂ ਰਾਹੁਲ ਗਾਂਧੀ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ ਤੇ 2 ਵਜੇ ਦੇ ਕਰੀਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ। ਇਸ ਮੌਕੇ ਉਨਾਂ ਵੱਲੋਂ ਦਸਤਾਰ ਸਜਾਈ ਹੋਈ ਸੀ, ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਉਨਾਂ ਨਾਲ ਨਜ਼ਰ ਆਏ।
ਜਾਣਕਾਰੀ ਅਨੁਸਾਰ 11 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਦਿੱਲੀ-ਅੰਮ੍ਰਿਤਸਰ ਰੋਡ ਤੇ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਦਾਖਲ ਹੋਵੇਗੀ। ਰਾਹੁਲ ਪਹਿਲੀ ਰਾਤ ਸਰਹਿੰਦ ਸਰਹਿੰਦ ਵਿਖੇ ਰੁਕਣਗੇ, ਜਿਸ ਤੋਂ ਬਾਅਦ ਅਗਲੇ ਦਿਨ ਸਵੇਰੇ ਵੇਲੇ ਰਾਹੁਲ ਗਾਂਧੀ ਪਾਵਨ ਸ਼ਹੀਦੀ ਅਸਥਾਨ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਦਰਸ਼ਨ ਕਰਨਗੇ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਉਹ ਸਵੇਰੇ ਸਰਹਿੰਦ ਨਵੀਂ ਅਨਾਜ ਮੰਡੀ ਵਿਖੇ ਭਾਰਤ ਜੋੜੋ ਯਾਤਰਾ ਨਾਲ ਜੁੜ ਰਹੇ ਯਾਤਰੀਆਂ, ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਨਗੇ, ਪੰਜਾਬ ਕਾਂਗਰਸ ਦੇ ਹੋਰ ਵੱਡੇ ਲੀਡਰਾਂ ਦੇ ਵੀ ਭਾਰਤ ਜੋੜੋ ਯਾਤਰਾ ਚ ਸ਼ਾਮਿਲ ਹੋਣ ਦੀ ਉਮੀਦ ਹੈ