Connect with us

India

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੂੰ ਰਾਹੁਲ ਗਾਂਧੀ ਦਿੱਤੀ ਸ਼ਰਧਾਜਲੀ

Published

on

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਅੱਜ 56 ਵੀਂ ਬਰਸੀ ਹੈ। ਆਜ਼ਾਦ ਭਾਰਤ ਦੇ ਪਹਿਲੇ ਤੇ ਸਭ ਤੋਂ ਜ਼ਿਆਦਾ ਸਮੇਂ ਤਕ ਪ੍ਰਧਾਨ ਮੰਤਰੀ ਰਹੇ ਪੰਡਤ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ‘ਤੇ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਪੰਡਿਤ ਨਹਿਰੂ ਨੂੰ ਰਾਹੁਲ ਗਾਂਧੀ ਨੇ ਵੀ ਸ਼ਰਧਾਜਲੀ ਦਿੱਤੀ।

ਰਾਹੁਲ ਗਾਂਧੀ ਨੇ ਟਵਿਟਰ ਤੇ ਸ਼ਰਧਾਂਜਲੀ ਦਿੰਦਿਆ ਲਿਖਿਆ ‘ਪੰਡਤ ਜਵਾਹਰਲਾਲ ਨਹਿਰੂ ਜੀ ਇਕ ਬਹਾਦੁਰ ਆਜ਼ਾਦੀ ਘੁਲਾਟੀਏ, ਆਧੁਨਿਕ ਭਾਰਤ ਦੇ ਨਿਰਮਾਤਾ ਤੇ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੇਸ਼ ਨੂੰ ਅਜਿਹੇ ਵੱਡੇ ਸੰਸਥਾਨ ਦਿੱਤੇ ਜਿਹੜੇ ਵੇਲੇ ਸਿਰ ਸਾਡੇ ਕੰਮ ਆ ਸਕੇ। ਭਾਰਤ ਦੇ ਇਸ ਮਹਾਨ ਸਪੂਤ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ।’