National
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਰਾਹੁਲ ਗਾਂਧੀ ਟਰੈਕਟਰ ਚਲਾ ਪਹੁੰਚੇ ਸੰਸਦ
ਦਿੱਲੀ ਦੇ ਅਲੱਗ ਅਲੱਗ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਅੰਦੋਲਨ ਦੀ ਆਵਾਜ਼ ਸੜਕ ਤੋਂ ਲੈ ਕੇ ਸੰਸਦ ਤੱਕ ਪਹੁੰਚ ਰਹੀ ਹੈ। ਇਸ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੀ ਟਰੈਕਟਰ ‘ਤੇ ਸੰਸਦ ਪਹੁੰਚੇ ਤੇ ਉਨ੍ਹਾਂ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ। ਰਾਹੁਲ ਗਾਂਧੀ ਅੱਜ ਖੁਦ ਟਰੈਕਟਰ ਚਲਾ ਕੇ ਸੰਸਦ ਪਹੁੰਚੇ। ਜਿਸ ਟਰੈਕਟਰ ਤੇ ਰਾਹੁਲ ਗਾਂਧੀ ਸੰਸਦ ਭਵਨ ਪਹੁੰਚੇ ਉਸ ਤੇ ਕਾਲੇ ਰੰਗ ਦਾ ਬੋਰਡ ਲੱਗਾ ਹੋਇਆ ਹੈ। ਜਿਸ ਤੇ ਲਿਖੀਆਂ ਹੋਇਆ ਹੈ ਕਿ ‘ਕਿਸਾਨ ਵਿਰੋਧੀ ਤਿੰਨੋਂ ਕਾਲੇ ਖੇਤੀ ਕਾਨੂੰਨ ਵਾਪਿਸ ਲੋ- ਵਾਪਿਸ ਲੋ’ । ਸੰਸਦ ਪਹੁੰਚ ਰਾਹੁਲ ਗਾਂਧੀ ਨੇ ਮੀਡਿਆ ਤੋਂ ਕਿਹਾ, ਅਸੀਂ ਕਿਸਾਨਾਂ ਦੇ ਆਦੇਸ਼ ਲੈ ਕੇ ਸੰਸਦ ਆਏ ਹਾਂ। ਕਿਸਾਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ। ਸਰਕਾਰ ਨੂੰ ਖੇਤੀ ਕਾਨੂੰਨ ਵਾਪਿਸ ਕਰਨੇ ਹੀ ਹੋਣਗੇ। ਇਹ ਸਭ ਨੂੰ ਹੀ ਪਤਾ ਹੈ ਕਿ ਇਹ ਕਿਸਾਨਾਂ ਦੇ ਫਾਇਦੇ ਲਈ ਨਹੀਂ ਹਨ ਇਹ ਕਾਲੇ ਕਾਨੂੰਨ ਹਨ। ਖੇਤੀ ਕਾਨੂੰਨ ਦੇ ਮੁੱਦੇ ਤੇ ਅੱਜ ਹੀ ਸੰਸਦ ‘ਚ ਜੋਰਦਾਰ ਹੰਗਾਮੇ ਦਾ ਆਸਾਰ ਹਨ।