National
ਰਾਹੁਲ ਗਾਂਧੀ ਬੋਲੇ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ਗਰੀਬੀ ਨਾਲ ਹੋ ਰਿਹਾ ਬਹਾਲ
ਕੋਰੋਨਾ ਮਹਾਮਾਰੀ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਤੋਂ ਵੱਧ ਗਰੀਬੀ ਭਾਰਤ ‘ਚ ਵੱਧਣ ਸੰਬੰਧੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਉਦੋਂ ਹੋਵੇਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਗਲਤੀਆਂ ਸਵੀਕਾਰ ਕਰਨ ਤੇ ਮਾਹਿਰਾਂ ਦੀ ਮਦਦ ਲੈਣਗੇ। ਉਨ੍ਹਾਂ ਨੇ ਇਕ ਰਿਪੋਰਟ ਸਾਂਝੀ ਕਰਦੇ ਹੋਏ ਟਵੀਟ ਕੀਤਾ,”ਇਹ ਭਾਰਤ ਸਰਕਾਰ ਦੇ ਮਹਾਮਾਰੀ ਕੁਪ੍ਰਬੰਧਨ ਦਾ ਨਤੀਜਾ ਹੈ ਪਰ ਹੁਣ ਅਸੀਂ ਭਵਿੱਖ ਵੱਲ ਦੇਖਣਾ ਹੈ।” ਕਾਂਗਰਸ ਨੇਤਾ ਨੇ ਕਿਹਾ,”ਸਾਡੇ ਦੇਸ਼ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਉਦੋਂ ਹੋਵੇਗੀ, ਜਦੋਂ ਪ੍ਰਧਾਨ ਮੰਤਰੀ ਆਪਣੀਆਂ ਗਲਤੀਆਂ ਸਵੀਕਾਰ ਕਰਨਗੇ ਤੇ ਮਾਹਿਰਾਂ ਦੀ ਮਦਦ ਲੈਣਗੇ। ਨਕਾਰਣ ਦੀ ਮੁਦਰਾ ‘ਚ ਬਣੇ ਰਹਿਣ ਨਾਲ ਕਿਸੇ ਵੀ ਚੀਜ਼ ਦਾ ਹੱਲ ਨਹੀਂ ਨਿਕਲੇਗਾ।” ਰਾਹੁਲ ਗਾਂਧੀ ਜਿਸ ਰਿਪੋਰਟ ਨੂੰ ਸਾਂਝਾ ਕੀਤਾ ਹੈ, ਉਸ ‘ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ‘ਚ ਗਰੀਬੀ ਵੱਡੇ ਪੈਮਾਨੇ ‘ਤੇ ਵਧੀ ਹੈ ਅਤੇ ਇਸ ‘ਚ ਭਾਰਤ ਦਾ ਸਭ ਤੋਂ ਵੱਧ ਯੋਗਦਾਨ ਹੈ।