Uncategorized
ਮਹਿੰਗਾਈ ਦੀ ਦਲਦਲ ‘ਚ ਜਨਤਾ ਨੂੰ ਧੱਕ ਰਹੀ ਮੋਦੀ ਸਰਕਾਰ:- ਰਾਹੁਲ ਗਾਂਧੀ

ਇਕ ਵਾਰ ਫਿਰ ਸਾਬਕਾ ਪ੍ਰਧਾਨ ਤੇ ਰਾਹੁਲ ਗਾਂਧੀ ਨੇ ਫਿਰ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਤੇ ਕੱਸੀਆ ਨਿਸ਼ਾਨਾ। ਲਗਾਤਾਰ ਵੱਧ ਰਹੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਨੂੰ ਮੱਦੇਨਜ਼ਰ ਰੱਖ ਕੇ ਮੋਦੀ ਸਰਕਾਰ ਤੇ ਬੋਲੀਆਂ ਹਮਲਾ। ਵੱਧ ਰਹੀਆਂ ਕੀਮਤਾਂ ਨੂੰ ਦੇਖਦੇ ਹੋਏ ਕਾਂਗਰਸ ਨੇ ਸੋਸ਼ਲ ਮੀਡੀਆਂ ਮੁਹਿੰਮ ਸ਼ੁਰੂ ਕੀਤੀ ਹੈ। ਰਾਹੁਲ ਗਾਂਧੀ ਨੇ ਲੋਕਾਂ ਨੂੰ ਹਿੰਮਤ ਦੇਣ ਲਈ ‘ਸਪੀਕਅਪ ਅਗੇਂਸਟ ਪ੍ਰਾਈਜ਼ ਰਾਈਜ਼’ ਮੁਹਿੰਮ ਸ਼ੁਰੂ ਕਰਕੇ, ਆਵਾਜ ਉਠਾਉਣ ਦੀ ਕੀਤੀ ਅਪੀਲ। ਉਨ੍ਹਾਂ ਆਪਣੇ ਟਵੀਟਰ ਅਕਾਉਂਟ ਤੇ ਟਵੀਟ ਕਰਦੀਆਂ ਹੋਏ ਕਿਹਾ ਕਿ ਮਹਿੰਗਾਈ ਇਕ ਸ਼ਰਾਪ ਹੈ।
ਕੇਂਦਰ ਸਰਕਾਰ ਜਨਤਾ ਨੂੰ ਮਹਿੰਗਾਈ ‘ਚ ਧਕਦੀ ਜਾ ਰਹੀ ਹੈ। ਸਭ ਦੇਸ਼ ਵਾਸੀਆ ਨੂੰ ਦੇਸ਼ ਦੇ ਵਿਨਾਸ਼ ਖਿਲਾਫ ਆਵਾਜ ਉਠਾਉਣੀ ਚਾਹੀਦੀ ਹੈ। ਉਨ੍ਹਾਂ ਆਪਣੇ ਟਵੀਟਰ ਅਕਾਉਂਟ ਤੇ ਵੱਧ ਰਹੀਆਂ ਕੀਮਤਾਂ ਤੇ ਇਕ ਵੀਡੀਓ ਪੋਸਟ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਮੂਲ ਵਾਧੇ ਖਿਲਾਫ਼ ਬੋਲਦੇ ਹੋਏ ਆਪਣੇ ਅਕਾਉਂਟ ਤੇ ਵੀਡੀਓ ਪੋਸਟ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਇਹ ਕਦਮ ਆਮ ਜਨਤਾ ਦੀ ਜੇਬ ਖਾਲੀ ਕਰ ਦੇਣਗੇ। ਉਹ ਇਹ ਉਮੀਦ ਕਰਦੇ ਹਨ ਕਿ ਉਹ ਇਸ ਨੂੰ ਸਹਿਣ ਨਹੀਂ ਕਰਨਗੇ ਤੇ ਇਸ ਤੇ ਜ਼ਰੂਰ ਅਵਾਜ਼ ਚੁੱਕਣਗੇ। ਕਈ ਹੋਰ ਕਾਂਗਰਸ ਆਗੂ ਹਨ ਜਿਨ੍ਹਾਂ ਇਸ ਨੂੰ ਲੈ ਕੇ ਆਵਾਜ਼ ਚੁੱਕੀ। ਕਾਂਗਰਸ ਪੈਟਰੋਲ-ਡੀਜ਼ਲਵ ਤੇ ਗੈਸ ਕੀਮਤਾਂ ‘ਚ ਵਾਧੇ ‘ਤੇ ਸਰਕਾਰ ‘ਤੇ ਹਮਲਾ ਕਰਦੀ ਰਹੀ ਹੈ ਤੇ ਮੰਗ ਕੀਤੀ ਹੈ ਕਿ ਕੀਮਤਾਂ ਯੂਪੀਏ ਸਰਕਾਰ ਵੇਲੇ ਜਿਸ ਪੱਧਰ ‘ਤੇ ਮੌਜੂਦ ਸਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ।