Punjab
ਮੀਂਹ ਨੂੰ ਲੈ ਕੇ ਹੋਇਆ ਅਲਰਟ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
WEATHER UPDATE : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਦੇਸ਼ ਭਰ ‘ਚ ਮਾਨਸੂਨ ਪੂਰੇ ਜ਼ੋਰਾਂ ‘ਤੇ ਹੈ ਅਤੇ ਕਈ ਸੂਬਿਆਂ ‘ਚ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦਿੱਲੀ ਤੋਂ ਲੈ ਕੇ ਗੁਜਰਾਤ ਅਤੇ ਮਹਾਰਾਸ਼ਟਰ ਤੱਕ ਮੌਸਮ ਨੇ ਆਪਣਾ ਜਲਵਾ ਦਿਖਾਇਆ ਹੈ। ਯੂਪੀ, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਕਈ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਰਿਹਾ ਹੈ।
ਮੌਸਮ ਵਿਭਾਗ (IMD) ਨੇ ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। ਚੱਕਰਵਾਤੀ ਚੱਕਰ ਕਾਰਨ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ, ਯੂਪੀ, ਹਰਿਆਣਾ ਅਤੇ ਪੰਜਾਬ ਵਿੱਚ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਸਾਵਧਾਨੀ ਵਰਤਣ ਲਈ ਕਿਹਾ ਹੈ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ‘ਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਇੱਥੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬਾਰਿਸ਼ ਨੂੰ ਲੈ ਕੇ ਉੱਤਰ-ਪੂਰਬੀ ਰਾਜਾਂ ‘ਚ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਮੀਂਹ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ…..
- ਇੱਕ ਪੋਲੀਥੀਨ ਆਪਣੇ ਬੈਗ ‘ਚ ਰੱਖੋ ਤਾਂ ਜੋ ਤੁਹਾਡੇ ਕੰਮ ਆ ਸਕੇ । ਇਸ ਨਾਲ ਸੁਨਿਸ਼ਚਿਤ ਹੋਵੇਗਾ ਕੇ ਤੁਹਾਡਾ ਮੋਬਾਈਲ ਸੁੱਕਾ ਰਹੇ। ਬਸ ਇੱਕ ਪੋਲੀਥੀਨ ਬੈਗ ਲਓ ਅਤੇ ਇਸ ਵਿੱਚ ਆਪਣਾ ਫ਼ੋਨ ਰੱਖੋ।
- ਤੁਹਾਡੇ ਮੋਬਾਈਲ ਨੂੰ ਨਮੀ ਤੋਂ ਬਚਾਉਣ ਲਈ ਜਿਪ ਲਾਕ ਬੈਗ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਬਾਰਿਸ਼ ‘ਚ ਬਾਹਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਇਸ ਟ੍ਰਿਕ ਨੂੰ ਅਪਣਾ ਸਕਦੇ ਹੋ।
- ਜੇਕਰ ਬਾਰਿਸ਼ ਆਏ ਦਿਨ ਦੀ ਗੱਲ ਹੋ ਗਈ ਹੈ ਤਾਂ ਵਾਟਰਪਰੂਫ ਮੋਬਾਈਲ ਕਵਰ ਸਭ ਤੋਂ ਵਧੀਆ ਹੱਲ ਹੈ। ਬਸ ਆਪਣੇ ਫ਼ੋਨ ਲਈ ਇੱਕ ਵਾਟਰਪਰੂਫ਼ ਕਵਰ ਲਵੋ, ਤਾਂ ਜੋ ਤੁਸੀਂ ਮੀਂਹ ਵਿੱਚ ਵੀ ਆਪਣੇ ਮੋਬਾਈਲ ਦੀ ਵਰਤੋਂ ਕਰ ਸਕੋ। ਅਜਿਹੇ ਕਵਰ ਪਾਣੀ ਨੂੰ ਰੋਕਦੇ ਹਨ ਅਤੇ ਫ਼ੋਨ ਨੂੰ ਸੁੱਕਾ ਰੱਖਦੇ ਹਨ।