Delhi
ਪੰਜਾਬ ਸਮੇਤ ਦਿੱਲੀ ‘ਚ ਪਿਆ ਮੀਂਹ

ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਮੌਸਮ ਦਾ ਮਿਜਾਜ਼ ਬਦਲਿਆ ਨਜ਼ਰ ਆਇਆ ਤੇ ਕਈ ਥਾਵਾਂ ‘ਤੇ ਮੀਂਹ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਵਲੋਂ ਮੀਂਹ ਪੈਣ ਦੀ ਪਿਛਲੇ ਕਾਫੀ ਦਿਨਾਂ ਤੋਂ ਭਵਿੱਖਬਾਣੀ ਕੀਤੀ ਗਈ ਸੀ।

ਇਸ ਮੀਂਹ ਪੈਣ ਨਾਲ ਫ਼ਸਲਾਂ ਨੂੰ ਜਿਥੇ ਫਾਇਦਾ ਹੋਵੇਗਾ ਪਰ ਜੇਕਰ ਗੜ੍ਹੇਮਾਰੀ ਹੁੰਦੀ ਹੈ ਤਾਂ ਫ਼ਸਲਾਂ ਦਾ ਕਾਫੀ ਨੁਕਸਾਨ ਵੀ ਹੋ ਜਾਵੇਗਾ। ਮੀਂਹ ਪੈਣ ਨਾਲ ਤਾਪਮਾਨ ‘ਚ ਵੀ ਗਿਰਾਵਟ ਆ ਆਈ ਹੈ। ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।