Punjab
ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਨੌਜਵਾਨਾਂ ਨੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਲਗਾਏ ਰੇਨ ਵਾਟਰ ਹਰਵੈਸਟਿੰਗ ਸਿਸਟਮ, ਹਜ਼ਾਰਾਂ ਲੀਟਰ ਮੀਂਹ ਦਾ ਪਾਣੀ ਸਾਫ ਹੋ ਕੇ ਜਾਂਦਾ ਹੈ ਧਰਤੀ ਹੇਠ
ਪੰਜਾਬ ਦੀ ਧਰਤੀ ਦਾ ਪਾਣੀ ਲਗਾਤਾਰ ਘੱਟਦਾ ਜਾ ਰਿਹਾ ਹੈ ਜੋ ਕਾਫੀ ਚਿੰਤਾਂ ਦਾ ਵਿਸ਼ਾ ਹੈ ਜ਼ੇਕਰ ਪੰਜਾਬ ਦੇ ਲੋਕ ਹੱਲੇ ਵੀ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਨਾ ਪਵੇਗਾ। ਇਸ ਲਈ ਸਰਕਾਰਾਂ ਵੱਲ ਵੇਖਣ ਦੀ ਬਜਾਏ ਸਾਨੂ ਖ਼ੁਦ ਵੀ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ । ਅਜਿਹਾ ਹੀ ਪਾਣੀ ਨੂੰ ਸੰਭਾਲਣ ਦਾ ਉਪਰਾਲਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਦੇ ਨੌਜਵਾਨਾਂ ਨੇ ਕੀਤਾ ਹੈ।
ਕਲਾਨੌਰ ਦੇ ਨੌਜਵਾਨਾਂ ਨੇ ਪਿੰਡ ਦੇ ਹੀ ਇੱਕ ਐਨ.ਆਰ.ਆਈ ਪਰਿਵਾਰ ਦੇ ਸਹਿਯੋਗ ਅਤੇ ਖੁੱਦ ਪੈਸੇ ਇਕੱਠੇ ਕਰ ਕਲਾਨੌਰ ਦੇ ਬਾਬਾ ਕਾਰ ਸਟੇਡੀਅਮ ਵਿੱਚ ਮੀਂਹ ਦੇ ਪਾਣੀ ਨੂੰ ਸਾਫ ਕਰ ਧਰਤੀ ਹੇਠਾਂ ਪਂਹੁਚਾਉਣ ਲਈ ਕੁਝ ਸਾਲ ਪਹਿਲਾਂ ਰੇਨ ਵਾਟਰ ਹਰਵੈਸਟਿੰਗ ਸਿਸਟਮ ਲੱਗਾ ਕੇ ਸ਼ਲਾਘਾਯੋਗ ਕਦਮ ਚੁਕਿਆ ਸੀ। ਫੇਰ ਇਸ ਉਪਰਾਲੇ ਨੂੰ ਸਫ਼ਲ ਹੁੰਦਿਆਂ ਦੇਖ ਕੇ ਉਤਸ਼ਾਹਿਤ ਹੋ ਕੇ ਕਲਾਨੌਰ ਵਿੱਚ ਹੀ ਅਜਿਹੇ ਤਿੰਨ ਹੋਰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾ ਦਿੱਤੇ ਅਤੇ ਹੁਣ ਲੜਕੀਆਂ ਦੇ ਮਿਡਲ ਸਕੂਲ ਵਿਚ ਅਜਿਹਾ ਇਕ ਚੌਥਾ ਸਿਸਟਮਾ ਲਗਾਉਣ ਜਾ ਰਹੇ ਹਨ। ਕੁਝ ਸਾਲ ਪਹਿਲਾਂ ਬਾਬਾ ਕਾਰ ਜ਼ੀ ਸਟੇਡੀਅਮ ਦਾ ਹਾਲ ਇਹ ਸੀ ਕਿ ਬਰਸਾਤ ਦੇ ਦਿਨਾਂ ਵਿੱਚ ਮੈਦਾਨ ਤਲਾਬ ਦਾ ਰੂਪ ਧਾਰਨ ਕਰ ਲੈਂਦਾ ਸੀ।
ਨੌਜਵਾਨਾਂ ਨੇ ਪਹਿਲਾ ਮੈਦਾਨ ਵਿੱਚ ਅਜਿਹਾ ਲੈਵਲ ਤਿਆਰ ਕੀਤਾ ਸੀ ਬਾਰਿਸ ਦਾ ਸਾਰਾ ਦਾ ਸਾਰਾ ਪਾਣੀ ਇਨ੍ਹਾਂ ਵੱਲੋਂ ਲਗਾਏ ਵਾਟਰ ਹਾਰਵੈਸਟਿੰਗ ਸਿਸਟਮ ਤੱਕ ਪਹੁੰਚਦਾ ਹੈ ਅਤੇ ਫੇਰ ਸਿਸਟਮ ਵਿੱਚ ਲੱਗੀਆਂ ਪੰਜ ਪਰਤਾਂ ਰਾਹੀਂ ਪਰਕਿਰਤਿਕ ਰੂਪ ਵਿੱਚ ਫਿਲਟਰ ਹੋ ਕੇ ਧਰਤੀ ਹੇਠਲੀ ਪਰਤ ਤੱਕ ਪਹੁੰਚਦਾ ਹੈ। ਸਿਸਟਮ ਦੇ ਬਾਹਰ ਲੱਗੀਆ 6 ਇੰਚੀ ਪਾਈਪਾ ਰਾਹੀਂ ਹਵਾ ਪਾਸ ਹੁੰਦੀ ਹੈ ਅਤੇ ਹੌਦੀਆਂ ਵਿੱਚ ਇਕੱਠੇ ਹੋ ਰਹੇ ਮੀਂਹ ਦੇ ਪਾਣੀ ਨੂੰ ਤੇਜ਼ੀ ਨਾਲ ਧਰਤੀ ਹੇਠ ਪਹੁੰਚਾਉਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਿਸਟਮ ਬਹੁਤ ਹੀ ਘੱਟ ਲਾਗਤ ਨਾਲ ਬਣਾਏ ਜਾ ਸਕਦੇ ਹਨ। ਜੇ ਸਰਕਾਰ ਵੱਲੋਂ ਕਰੋੜਾਂ ਰੁਪਏ ਪਾਣੀ ਬਚਾਉਣ ਦੇ ਵਿਗਿਆਪਨਾਂ ਅਤੇ ਦੀਵਾਰ ਪੇਂਟਿੰਗ ਬਣਾਉਣ ਵਿੱਚ ਖਰਚਣ ਦੀ ਬਜਾਏ ਨੌਜਵਾਨਾ ਦੇ ਇਸ ਉਪਰਾਲੇ ਨੂੰ ਹੋਰ ਅੱਗੇ ਵਧਾਉਣ ਵਿੱਚ ਖਰਚ ਕੀਤੇ ਜਾਣ ਤਾਂ ਮੀਂਹ ਦੇ ਪਾਣੀ ਨੂੰ ਬਚਾਉਂਣ ਦੀ ਦਿਸ਼ਾ ਵਿਚ ਜ਼ਿਆਦਾ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ
ਜਾਣਕਾਰੀ ਦਿੰਦਿਆਂ ਨੌਜਵਾਨ ਹਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਕਲਾਨੌਰ ਦੇ ਬਾਬਾ ਕਾਰ ਸਟੇਡੀਅਮ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਸੀ ਅਤੇ ਨਿਕਾਸੀ ਨਾ ਹੋਣ ਕਾਰਨ ਕਈ ਕਈ ਦਿਨ ਪਾਣੀ ਸੁੱਕਦਾ ਨਹੀਂ ਸੀ ਅਤੇ ਸ਼ਹਿਰ ਵਾਸੀ ਸਟੇਡੀਅਮ ਵਿੱਚ ਨਾਂ ਤਾਂ ਸੈਰ ਕਰ ਪਾਹੁੰਦੇ ਸਨ ਅਤੇ ਨਾਂ ਹੀ ਨੌਜਵਾਨ ਖੇਡ ਸੱਕਦੇ ਸਨ ਇਸ ਲਈ ਇਸ ਮੁਸ਼ਕਿਲ ਦਾ ਹੱਲ ਲਭਣ ਲਈ ਕਿ ਜਤਨ ਕੀਤੇ ਜਾ ਰਹੇ ਸਨ
ਇਕ ਦਿਨ ਇਕ ਐਨ.ਆਰ.ਆਈ ਵੀਰ ਨੇ ਸਾਨੂੰ ਕੰਵਲਜੀਤ ਸਿੰਘ ਵਿਰਦੀ ਬਾਰੇ ਦੱਸਿਆ ਜਿਹਨਾਂ ਨੇ ਸਾਨੂੰ ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਰੇਨ ਵਾਟਰ ਹਰਵੈਸਟਿੰਗ ਸਿਸਟਮ ਲਗਾਉਣ ਦੀ ਸਲਾਹ ਦਿੱਤੀ ਇਸ ਤੋਂ ਬਾਅਦ ਅਸੀਂ ਖੁੱਦ ਪੈਸੇ ਇਕੱਠੇ ਕੀਤੇ ਅਤੇ ਕੁਝ ਸਹਿਯੋਗ ਐਨ.ਆਰ.ਆਈ ਪਰਿਵਾਰ ਵਲੋਂ ਦਿੱਤਾ ਗਿਆ ਅਤੇ ਪ੍ਰਸਾਸ਼ਨ ਤੋਂ ਜ਼ਮੀਨ ਦੀ ਪ੍ਰਵਾਨਗੀ ਲੈਕੇ ਸਟੇਡੀਅਮ ਵਿੱਚ ਰੇਨ ਵਾਟਰ ਹਰਵੈਸਟਿੰਗ ਸਿਸਟਮ ਲਗਾਇਆ ਇਸ ਸਿਸਟਮ ਨੂੰ ਲਗਾਉਣ ਲਈ ਕੁੱਲ 60 ਹਜ਼ਾਰ ਰੁਪਏ ਦੀ ਲਾਗਤ ਲਗੀ ਹੈ ਇਸ ਵਿੱਚ ਦੋ ਟੋਏ ਪੁੱਟੇ ਗਏ ਹਨ ਜਿਹਨਾਂ ਦੀ ਗਹਿਰਾਈ 13 ਫੁਟ ਅਤੇ ਚੌੜਾਈ 2.5 ਫੁੱਟ ਹੈ ਅਤੇ ਇਹਨਾਂ ਟੋਇਆ ਵਿੱਚ 50-50 ਫੁੱਟ ਗਹਿਰਾ ਬੋਰ ਕੀਤਾ ਗਿਆ ਜਿੱਥੇ ਵਿੱਚ 6 ਇੰਚ ਦਾ ਪਾਈਪ ਪਾਇਆ ਗਿਆ ਹੈ ਅਤੇ ਮੀਂਹ ਦੇ ਪਾਣੀ ਨੂੰ ਸਾਫ ਕਰਨ ਲਈ ਇਸ ਉਪਰ ਪੰਜ ਪਰਤਾਂ ਬਣਾਇਆ ਗਈਆਂ ਹਨ
ਪਹਿਲੀ ਪਰਤ ਵਿੱਚ ਮੋਟਾ ਬਜ਼ਰ (ਗਟਕਾ) ਦੂਸਰੀ ਪਰਤ ਵਿੱਚ ਕੋਲਾ ਤੀਸਰੀ ਪਰਤ ਵਿੱਚ ਬਰੀਕ ਬੱਜਰੀ ਅਤੇ ਚੌਥੀ ਪਰਤ ਵਿੱਚ ਰੇਤ ਅਤੇ ਅਖ਼ੀਰ ਉਪਰ ਮੋਟਾ ਬਜ਼ਰ (ਗਟਕਾ) ਪਾਇਆ ਹੈ ਜੋ ਪਾਣੀ ਨੂੰ ਸਾਫ ਕਰ ਕੇ ਬੋਰ ਵਿਚ ਭੇਜੇਗਾ ਅਤੇ ਇਸ ਨਾਲ ਧਰਤੀ ਹੇਠਾਂ ਸਾਫ ਸੁਥਰਾ ਪਾਣੀ ਜਾਏਗਾ।