Corona Virus
ਕੋਰੋਨਾ ਵਿਰੁੱਧ ਜੰਗ, ਰਾਜਸਥਾਨ ‘ਚ ਲੋੜਵੰਦਾਂ ਨੂੰ ਰਾਸ਼ਨ ਵੰਡਦੇ ਸਮੇਂ ਫੋਟੋਗ੍ਰਾਫੀ ਬੈਨ

ਕੋਰੋਨਾ ਵਾਇਰਸ ਦੇ ਕਾਰਨ ਪੀਐਮ ਵੱਲੋਂ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ, ਜਿਸ ਕਾਰਨ ਸਾਰੇ ਕੰਮਕਾਰ ਠੱਪ ਪਏ ਹਨ। ਇਹ ਸਮਾਂ ਰੋਜ਼ ਦੀ ਕਮਾਈ ਕਰਕੇ ਰੋਟੀ ਖਾਣ ਵਾਲਿਆਂ ਲਈ ਬਹੁਤ ਮੁਸ਼ਕਿਲ ਹੈ। ਇਸ ਲਈ ਸਰਕਾਰ, ਪ੍ਰਸ਼ਾਸਨ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਖਾਣ ਪੀਣ ਦਾ ਰਾਸ਼ਨ ਵੰਡਿਆ ਜਾ ਰਿਹਾ ਹੈ। ਰਾਸ਼ਨ ਆਦਿ ਵੰਡਦੇ ਸਮੇਂ ਹਰ ਕਿਸੇ ਵੱਲੋਂ ਫੋਟੋਆਂ ਕਰਵਾਈਆਂ ਜਾਂਦੀਆਂ ਹਨ। ਕਈ ਵਾਰ ਦਾਨ-ਪੁੰਨ ਸਿਰਫ਼ ਦਿਖਾਵੇ ਲਈ ਹੀ ਕੀਤਾ ਜਾਂਦਾ ਹੈ ਤੇ ਜ਼ਮੀਨੀ ਹਕੀਕਤ ਕੁੱਝ ਹੋਰ ਹੁੰਦੀ ਹੈ। ਇਸ ਲਈ ਰਾਜਸਥਾਨ ਸਰਕਾਰ ਵੱਲੋਂ ਫੋਟੋਗ੍ਰਾਫੀ ਬੈਨ ਕਰ ਦਿੱਤੀ ਗਈ ਹੈ। ਰਾਜਸਥਾਨ ਸਰਕਾਰ ਨੇ ਕੋਰੋਨਾ ਵਾਇਰਸ ਦੌਰਾਨ ਲੋੜਵੰਦਾਂ ਨੂੰ ਖਾਣ ਪੀਣ ਦਾ ਰਾਸ਼ਨ ਜਾ ਹੋਰ ਜ਼ਰੂਰਤ ਦਾ ਸਮਾਨ ਵੰਡਦੇ ਸਮੇਂ ਫੋਟੋ ਕਰਵਾਉਣ ਤੇ ਪੂਰਨ ਰੂਪ ਵਿੱਚ ਰੋਕ ਲਗਾ ਦਿੱਤੀ ਹੈ।