India
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀਆਂ ਜੂਨੀਅਰ ਨਰਸਾਂ ਨੇ ਕੀਤਾ ਪ੍ਰਦਰਸ਼ਨ

ਪਟਿਆਲਾ, 13 ਮਈ(ਅਮਰਜੀਤ ਸਿੰਘ): ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਸਟਾਫ਼ ਨਰਸਾਂ ਵੱਲੋਂ ਹਸਪਤਾਲ ਵਿੱਚ ਧਾਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੀਆਂ ਨਰਸਾਂ ਦਾ ਕਹਿਣਾ ਹੈ ਕਿ ਉਹ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੀਆਂ ਹਨ, ਜਿੱਥੇ ਉਨ੍ਹਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਨਰਸਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਤੋਂ ਸਭ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਨਰਸਾਂ ਨੇ ਕਿਹਾ ਕਿ ਕੋਈ ਵੀ ਸੀਨੀਅਰ ਡਾਕਟਰ, ਸੀਨੀਅਰ ਨਰਸ ਜਾਂ ਵੱਡੇ ਅਫਸਰ ਕੋਰੋਨਾ ਵਾਰਡ ਵਿੱਚ ਨਹੀਂ ਜਾਂਦੇ। ਕੋਰੋਨਾ ਮਰੀਜ਼ਾਂ ਦੀ ਦੇਖਭਾਲ ਜੂਨੀਅਰ ਨਰਸਾਂ ਤੋਂ ਹੀ ਕਰਵਾਈ ਜਾਂਦੀ ਹੈ। ਨਰਸਾਂ ਦਾ ਕਹਿਣਾ ਹੈ ਕਿ ਸੀਨੀਅਰ ਨਰਸਾਂ, ਜੋ ਕਿ ਉੱਚ ਪੱਧਰ ‘ਤੇ ਤਨਖਾਹ ਲੈ ਰਹੀਆਂ ਹਨ, ਪਰ ਉਹ ਕੋਰੋਨਾ ਵਾਰਡ ਵਿੱਚ ਨਹੀਂ ਜਾਂਦੀਆਂ।
ਨਰਸਾਂ ਨੇ ਕਿਹਾ ਕਿ ਬੀਤੇ ਦਿਨ ਵਿਸ਼ਵ ਨਰਸਦਿਵਸ ਦੇ ਮੌਕੇ ‘ਤੇ ਪਟਿਆਲਾ ਦੀ ਐਮਪੀ ਪ੍ਰਨੀਤ ਕੌਰ ਨੇ ਆਡੀਓ ਕਾਲ ਰਾਹੀਂ ਸਾਨੂੰ ਵਧਾਈ ਦਿੱਤੀ, ਪਰ ਸਾਡੀ ਮੁੱਖ ਮੰਗ ਨੂੰ ਅਜੇ ਨਿਯਮਤ ਕਰਨ ਬਾਰੇ ਵਿਚਾਰ ਨਹੀਂ ਕੀਤਾ ਗਿਆ ਹੈ। ਨਰਸਾਂ ਨੇ ਅਪੀਲ ਕੀਤੀ ਕਿ ਪ੍ਰਨੀਤ ਕੌਰ ਉਨ੍ਹਾਂ ਦੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ।