Connect with us

Uncategorized

ਰਾਜਨਾਥ ਸਿੰਘ ਤੇ ਡਾਂ. ਹਰਸ਼ਵਰਧਨ ਨੇ ਲੌਂਚ ਕੀਤੀ ਐਂਟੀ ਕੋਰੋਨਾ ਦਵਾਈ, ਜਾਣੇ ਕਿਸ ਤਰ੍ਹਾਂ ਖਤਮ ਹੋਵੇਗਾ ਕੋਰੋਨਾ ਵਾਇਰਸ?

Published

on

dr. harsh and rajnath launch a corona medicine

ਡਾਂ. ਹਰਸ਼ਵਰਧਨ ਜੋ ਕਿ ਸਿਹਤ ਮੰਤਰੀ ਤੇ  ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ‘ਚ ਡੀਆਰਡੀਓ ਦੀ ਐਂਟੀ ਕੋਵਿਡ ਡਰੱਗ 2- ਡੀਓਕਸੀ-ਡੀ-ਗਲੂਕੋਜ਼ ਅੱਜ ਲੌਂਚ ਕੀਤੀ ਗਈ ਹੈ। ਡੀਸੀਜੀਆਈ ਨੇ ਹਾਲ ਹੀ ‘ਚ ਡੀਆਰਡੀਓ ਦੀ ਐਂਟੀ-ਕੋਵਿਡ ਦਵਾਈ 2-ਡੀਜੀ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਡੀਆਰਡੀਓ ਨੇ ਇਹ ਦਵਾਈ ਡਾ. ਰੈਡੀ ਦੀਆਂ ਲੈਬਾਰਟਰੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।

ਅਗਰ ਅਸੀਂ ਦਵਾਈ ਦੇ ਅਸਰ ਦੀ ਗੱਲ ਕਰੀਏ ਤਾਂ ਡੀਆਰਡੀਓ ਡਾਕਟਰ ਏਕੇ ਮਿਸ਼ਰਾ ਨੇ ਕਿਹਾ, “ਕਿਸੇ ਵੀ ਟਿਸ਼ੂ ਜਾਂ ਵਾਇਰਸ ਦੇ ਵਾਧੇ ਲਈ ਗਲੂਕੋਜ਼ ਹੋਣਾ ਬਹੁਤ ਜ਼ਰੂਰੀ ਹੈ ਪਰ ਜੇ ਉਸ ਨੂੰ ਗਲੂਕੋਜ਼ ਨਹੀਂ ਮਿਲਦਾ ਤਾਂ ਉਸ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਸੀਂ ਇਸ ਦੀ ਨਕਲ ਕਰਦਿਆਂ ਇਹ ਕੀਤਾ ਕਿ ਗਲੂਕੋਜ਼ ਦਾ ਐਨਾਲੋਗ ਬਣਾਇਆ। ਵਾਇਰਸ ਇਸ ਨੂੰ ਗਲੂਕੋਜ਼ ਸਮਝ ਕੇ ਖਾਣ ਦੀ ਕੋਸ਼ਿਸ਼ ਕਰੇਗਾ ਪਰ ਇਹ ਗਲੂਕੋਜ਼ ਨਹੀਂ ਹੈ, ਜਿਸ ਕਾਰਨ ਵਾਇਰਸ ਮਰ ਜਾਵੇਗਾ। ਇਹ ਹੀ ਇਸ ਦਵਾਈ ਦਾ ਮੁੱਢਲਾ ਪ੍ਰਿੰਸੀਪਲ ਹੈ।” ਇਸ ਦੌਰਾਨ ਇਸ ਨਾਲ ਆਕਸੀਜਨ ਦੀ ਘਾਟ ਨਹੀਂ ਹੋਵੇਗੀ। ਜਿਨ੍ਹਾਂ ਵੀ ਲੋਕਾਂ ਨੂੰ ਆਕਸੀਜਨ ਦੀ ਘਾਟ ਹੋ ਰਹੀ ਹੈ ਉਹਾਂ ਲਈ ਇਹ ਬਹੁਤ ਹੀ ਲਾਹੇਵੰਦ ਹੈ। ਇਸ ਨਾਲ ਲੋਕ ਜਲਦ ਤੋਂ ਜਲਦ ਠੀਕ ਹੋ ਜਾਣਗੇ। ਤੀਜੇ ਪੜਾਅ ਦੇ ਟ੍ਰਾਇਲ ਲਈ ਚੰਗੇ ਨਤੀਜੇ ਸਾਹਮਣੇ ਆਏ ਹਨ। ਡਾ. ਰੈਡੀ ਦੇ ਨਾਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਹਰ ਜਗ੍ਹਾ ਹਰ ਨਾਗਰਿਕ ਨੂੰ ਮਿਲੇ। ਕੋਰੋਨਾ ਵਾਇਰਸ ਨਾਲ ਗੰਭੀਰ ਮਰੀਜ਼ਾ ਨੂੰ ਵੀ ਇਹ ਦਵਾਈ ਦਿੱਤੀ ਜਾ ਸਕਦੀ ਹੈ ਜਾ ਹਰ ਤਰਾਂ ਦੇ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ। ਇਹ ਦਵਾਈ ਬੱਚਿਆਂ ਦੇ ਇਲਾਜ ‘ਚ ਵੀ ਪ੍ਰਭਾਵਸ਼ਾਲੀ ਹੋਵੇਗੀ। ਇਸ ਦਵਾਈ ਦੀ ਖੁਰਾਕ ਬੱਚਿਆਂ ਲਈ ਵੱਖਰੀ ਹੋਵੇਗੀ।