Connect with us

Punjab

ਗੁਰਦਾਸਪੁਰ ਦੀ ਕੇਂਦਰੀ ਜੇਲ ਦੇ ਵਿੱਚ ਅੱਜ ਰੱਖੜੀ ਤੇ ਤਿਉਹਾਰ ਮਨਾਇਆ ਗਿਆ

Published

on

ਪੰਜਾਬ ਸਰਕਾਰ ਅਤੇ ਡੀਜੀਪੀ ਜੇਲਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਗੁਰਦਾਸਪੁਰ ਦੀ ਕੇਂਦਰੀ ਜੇਲ ਵਿੱਚ ਰਖੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਭੈਣਾਂ ਨੇ ਜੇਲ ਵਿੱਚ ਜਾ ਕੇ ਸਜਾਵਾਂ ਕੱਟ ਰਹੇ ਕੈਦੀਆਂ ਨੂੰ ਰਖੜੀਆਂ ਬਨੀਆਂ। ਦਸ ਦਈਏ ਕਿ ਹਰ ਸਾਲ ਭੈਣਾਂ ਵਲੋਂ ਰਖੜੀ ਦੇ ਤਿਓਹਾਰ ਦਾ ਇੰਤਜਾਰ ਰਹਿੰਦਾ ਹੈ।

ਰੱਖੜੀ ਦੇ ਇਸ ਦਿਨ ਤੇ ਸੇੰਟ੍ਰਲ ਜੇਲ ਗੁਰਦਾਸਪੁਰ ਚ ਬੰਦ ਆਪਣੇ ਭਰਾਵਾਂ ਨੂੰ ਮਿਲਣ ਪਹੁਚਿਆ ਭੈਣਾਂ ਵਲੋਂ ਕਿਹਾ ਗਿਆ ਕਿ ਅਪਣੇ ਵੀਰ ਦੇ ਰਖੜੀ ਬਣ ਕੇ ਉਹਨਾਂ ਬਹੁਤ ਖੁਸ਼ੀ ਮਿਲੀ। ਉਹਨਾਂ ਨੇ ਕਿਹਾ ਕਿ ਉਹ ਜੇਲ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ ਕਿ ਉਹਨਾ ਨੇ ਸਜਾਵਾਂ ਕੱਟ ਰਹੇ ਵੀਰਾਂ ਤੱਕ ਪਹੁੰਚ ਕਰਨ ਲਈ ਉਹਨਾਂ ਨੂੰ ਇਜ਼ਾਜਤ ਦਿਤੀ ਗਈ ਹੈ, ਅਤੇ ਅੱਜ ਆਪਣੇ ਭਰਾਵਾਂ ਦੇ ਕੋਲ ਬੈਠ ਕੇ ਬਿਨਾਂ ਕਿਸੀ ਮੁਸ਼ਕਲ ਦੇ ਰਖੜੀ ਬੰਨੀ ਅਤੇ ਘਰ ਵਰਗਾ ਮਾਹੌਲ ਮਿਲਿਆ ਹੈ |

ਉਧਰ ਇਸ ਮੌਕੇ ਗਲਬਾਤ ਕਰਦਿਆਂ ਕੇਂਦਰੀ ਜੇਲ ਦੇ ਸੁਪਰੀਡੇਂਟ ਰਜਿੰਦਰ ਸਿੰਘ ਹੁੰਦਲ ਨੇ ਕਿ ਜੇਲ ਚ ਬੰਦ ਉਹ ਮੁਜ਼ਰਿਮ ਜੋ ਵੱਖ ਵੱਖ ਕੇਸ ਚ ਬੰਦ ਹਨ ਅਤੇ ਸਜਾਵਾਂ ਕੱਟ ਰਹੇ ਹਨ ਉਹਨਾਂ ਦੀਆਂ ਭੈਣਾਂ ਨੇ ਸ਼ਗਨਾਂ ਦੇ ਨਾਲ ਰਖੜੀਆਂ ਬੰਨੀਆਂ ਹਨ। ਜਿਸ ਦੀਆਂ ਹਦਾਇਤਾ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਡੀਜੀਪੀ ਜੋਲਾਂ ਵਲੋਂ ਕਰ ਦਿਤੀਆਂ ਗਈਆਂ ਸਨ ਕਿ ਜਿਨੀਆਂ ਵੀ ਭੈਣਾਂ ਰਖੜੀ ਬਨਣ ਲਈ ਆਉਣਗੀਆਂ ਉਹਨਾਂ ਦੇ ਲਈ ਚੰਗੇ ਇੰਤਜਾਮ ਕੀਤਾ ਜਾਵੇ ਜਿਸ ਤਹਿਤ ਜੇਲ ਪ੍ਰਸ਼ਾਸਨ ਵਲੋਂ ਮਠਾਈਆਂ ਅਤੇ ਚਾਹ ਪਾਣੀ ਦਾ ਇੰਤਜਾਮ ਕੀਤਾ ਗਿਆ ਹੈ।