Corona Virus
ਕਾਂਗਰਸ ਵਿਧਾਇਕ ਰਮਿੰਦਰ ਆਵਲਾ ਨੇ ਲੋੜਵੰਦਾਂ ਨੂੰ ਰਾਸ਼ਨ ਤੇ ਪੁਲਿਸ ਮੁਲਾਜ਼ਮਾਂ ਨੂੰ ਸੇਫਟੀ ਕਿੱਟਾਂ ਵੰਡੀਆਂ

ਜਲਾਲਾਬਾਦ/ਫ਼ਾਜ਼ਿਲਕਾ, 7 ਅਪ੍ਰੈਲ:
ਕੋਰੋਨਾ ਵਾਇਰਸ ਦੇ ਕਾਰਣ ਜਾਰੀ ਕਰਫ਼ਿਊ ’ਚ ਹਲਕਾ ਵਿਧਾਇਕ ਰਮਿੰਦਰ ਆਵਲਾ ਲੋੜਵੰਦ ਲੋਕਾਂ ਲਈ ਮਸੀਹਾ ਦੇ ਰੂਪ ਵਿੱਚ ਵਿਚਰ ਰਹੇ ਹਨ। ਬੀਤੇ ਦਿਨਾਂ ਤੋਂ ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਲੰਗਰ ਅਤੇ ਰਾਸ਼ਨ ਵੰਡਣ ਦਾ ਕੰਮ ਜਾਰੀ ਸੀ, ਉਥੇ ਵਿਧਾਇਕ ਰਮਿੰਦਰ ਆਵਲਾ ਨੇ ਕਰੀਬ 3 ਹਜ਼ਾਰ ਪੈਕਟ ਰਾਸ਼ਨ ਦੇ ਭਰੇ ਹੋਏ ਵਹੀਕਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ ਰਵਾਨਾ ਕੀਤੇ। ਇਸ ਤੋਂ ਇਲਾਵਾ ਆਵਲਾ ਨੇ ਪੰਜ ਜ਼ਿਲ੍ਹਿਆਂ ਦੀ ਪੁਲਿਸ ਲਈ ਸੈਨੇਟਾਈਜਰ ਅਤੇ ਹਲਕਾ ਜਲਾਲਾਬਾਦ ’ਚ ਡਿੳੂਟੀ ਨਿਭਾ ਰਹੇ ਪੁਲਿਸ ਬਲਾਂ ਲਈ ਸੇਫਟੀ ਕਿੱਟਾਂ ਵੀ ਵੰਡੀਆਂ।
ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਦੇਸ਼ ਸੰਕਟ ਦੀ ਘੜੀ ’ਚ ਲੰਘ ਰਿਹਾ ਹੈ। ਕੋਰੋਨਾ ਨੂੰ ਹਰਾਉਣ ਲਈ ਸਾਡਾ ਘਰਾਂ ’ਚ ਰਹਿਣਾ ਜਰੂਰੀ ਹੈ, ਉਨ੍ਹਾਂ ਕਿਹਾ ਕਿ ਹਰੇਕ ਲੋੜੀਦੇ ਪਰਿਵਾਰ ਤੱਕ ਲਾਕਡਾਉਨ ਦੇ ਸਮੇਂ ਦੌਰਾਨ ਜਰੂਰੀ ਰਾਸ਼ਨ ਸਮੱਗਰੀ ਪਹੁੰਚੇ ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਫਟੀ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸੈਨੇਟਾਈਜਰ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਦੇ ਤਹਿਤ 5 ਜਿਲੇ ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਫਾਜ਼ਿਲਕਾ ਦੇ ਜ਼ਿਲ੍ਹਾ ਮੁਖੀਆਂ ਨੂੰ 500-500 ਸੈਨੇਟਾਈਜਰ ਦੇ ਰਹੇ ਹਾਂ ਤਾਂ ਕਿ ਉਹ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਵੀ ਯਕੀਨੀ ਬਣਾ ਸਕਣ।

ਉਨ੍ਹਾਂ ਕਿਹਾ ਕਿ ਜਲਾਲਾਬਾਦ ਹਲਕੇ ਅੰਦਰ ਪੁਲਿਸ ਕਰਮਚਾਰੀਆਂ ਨੂੰ 20 ਹਜਾਰ ਸੈਨੇਟਾਈਜਰ ਤੋਂ ਇਲਾਵਾ ਸੇਫਟੀ ਕਿੱਟਾਂ ਵੀ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੋ ਪੁਲਿਸ ਨਾਕਿਆਂ ‘ਤੇ ਖੜੀ ਹੈ ਉਹ ਤੁਹਾਡੀ ਸੁਰੱਖਿਆ ਲਈ ਹੈ ਅਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਪ੍ਰਸ਼ਾਸਨਿਕ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦਿਓ ਅਤੇ ਕਰਫਿਊ ਦੌਰਾਨ ਆਪਣੇ ਘਰਾਂ ’ਚ ਰਹਿ ਕੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰੋ।