Connect with us

Corona Virus

NIA ਕੋਰਟ ਵੱਲੋ ਰਣਜੀਤ ਚੀਤੇ ਨੂੰ 5 ਦਿਨਾਂ ਲਈ ਰਿਮਾਂਡ ‘ਤੇ ਲਿਆ

Published

on

ਮੋਹਾਲੀ, ਆਸ਼ੂ ਅਨੇਜਾ, 29 ਮਈ : NIA ਵੱਲੋਂ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਮੋਹਾਲੀ ਦੀ ਐਨਆਈਏ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਕੇਸ ਦੀ ਸੁਣਵਾਈ ਜੱਜ ਕਰੁਨੇਸ਼ ਕੁਮਾਰ ਨੇ ਕੀਤੀ ਹੈ। ਚੀਤੇ ਨੂੰ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਪੇਸ਼ ਕੀਤਾ ਗਿਆ ਸੀ। NIA ਨੇ ਰਣਜੀਤ ਚੀਤਾ ਦਾ 2 ਜੂਨ ਤੱਕ ਰਿਮਾਂਡ ਹਾਸਿਲ ਕੀਤਾ ਅਤੇ ਉਸਦੇ ਭਰਾ ਗਗਨ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ।
ਦੱਸ ਦੇਈਏ ਕਿ ਰਣਜੀਤ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ 9 ਮਈ ਨੂੰ ਪੰਜਾਬ ਦੀ ਅੰਮ੍ਰਿਤਸਰ ਪੁਲਿਸ, ਐੱਨਆਈਏ ਤੇ ਹਰਿਆਣਾ ਪੁਲਿਸ ਦੀ ਸਾਂਝੀ ਟੀਮ ਨੇ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਸਿਰਸਾ ਦੇ ਪਿੰਡ ਵੈਦਵਾਲਾ ਤੋਂ ਗ੍ਰਿਫ਼ਤਾਰ ਕੀਤਾ ਸੀ। ਰਣਜੀਤ ਉਰਫ ਚੀਤਾ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੰਜਾਬ ਪੁਲਿਸ ਬੜੇ ਲੰਮੇ ਸਮੇਂ ਤੋਂ ਇਸ ਦੀ ਭਾਲ ਵਿੱਚ ਸੀ। ਰਣਜੀਤ ਸਿੰਘ ਦੇ ਅੱਤਵਾਦੀ ਹਿਜ਼ਬੁਲ ਮੁਜ਼ਾਹਦੀਨ ਨਾਲ ਵੀ ਸੰਬਧ ਹਨ।
ਪੁਲਿਸ ਨੇ 532 ਕਿੱਲੋ ਹੈਰੋਇਨ ਮਾਮਲੇ ਵਿੱਚ ਗ੍ਰਿਫਤਾਰ ਰਣਜੀਤ ਸਿੰਘ ਚੀਤਾ ਨੂੰ NIA ਟੀਮ ਦੇ ਹਵਾਲੇ ਕਰ ਦਿੱਤਾ ਸੀ। ਹੁਣ NIA ਵੱਲੋਂ ਤਸਕਰੀ ਅਤੇ ਦੂੱਜੇ ਮਾਮਲਿਆਂ ਵਿੱਚ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਤਸਕਰ ਰਣਜੀਤ ਸਿੰਘ ਚੀਤਾ ਨੂੰ 5 ਦਿਨਾਂ ਲਈ ਰਿਮਾਂਡ ‘ਤੇ ਲਿਆ ਸੀ। ਰਣਜੀਤ ਸਿੰਘ ਚੀਤਾ ਤੋਂ ਇਲਾਵਾ ਉਸਦੇ 3 ਸਾਥੀਆਂ ਗਗਨਦੀਪ, ਮਨਿੰਦਰ ਅਤੇ ਵਿਕਰਮ ਨੂੰ ਵੀ ਰਿਮਾਂਡ ‘ਤੇ ਲੈ ਕੇ ਪੁਛਗਿਛ ਕੀਤੀ ਗਈ ਸੀ।