Connect with us

Delhi

ਰਾਜਧਾਨੀ ਦਿੱਲੀ ‘ਚ NIA ਵੱਲੋਂ ਤੇਜ਼ ਛਾਪੇਮਾਰੀ, ਅੱਤਵਾਦੀਆਂ ਦੀ ਕਰ ਰਹੀ ਭਾਲ

Published

on

ਦਿੱਲੀ 30ਸਤੰਬਰ 2023: ਰਾਸ਼ਟਰੀ ਜਾਂਚ ਏਜੰਸੀ (NIA) ਨੇ ISIS ਦੇ ਅੱਤਵਾਦੀਆਂ ਦੀ ਭਾਲ ‘ਚ ਰਾਜਧਾਨੀ ਦਿੱਲੀ ‘ਚ ਵੱਡੇ ਪੱਧਰ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ । ਦਿੱਲੀ ‘ਚ ਪੁਣੇ ਪੁਲਸ ਅਤੇ NIA ਦੀ ਟੀਮ ਵੱਲੋਂ ਮੱਧ ਦਿੱਲੀ ਦੇ ਇਲਾਕੇ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਹੁਣ ਖੁਫੀਆ ਏਜੰਸੀਆਂ ਉਨ੍ਹਾਂ ਦੀ ਭਾਲ ‘ਚ ਜੁਟੀਆਂ ਹੋਈਆਂ ਹਨ।

ਅੱਤਵਾਦੀਆਂ ‘ਤੇ ਤਿੰਨ ਲੱਖ ਰੁਪਏ ਦਾ ਇਨਾਮ
ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ‘ਚ ਲੁਕੇ ਹੋਣ ਦਾ ਸ਼ੱਕ ਜਤਾਉਣ ਵਾਲੇ ਤਿੰਨ ਅੱਤਵਾਦੀਆਂ ਦੇ ਨਾਂ ਮੁਹੰਮਦ ਸ਼ਾਹਨਵਾਜ਼ ਆਲਮ ਉਰਫ ਸ਼ਫੀ ਉਜ਼ਾਮਾ ਉਰਫ ਅਬਦੁੱਲਾ, ਰਿਜ਼ਵਾਨ ਅਬਦੁਲ ਹਾਜੀ ਅਲੀ ਅਤੇ ਅਬਦੁੱਲਾ ਫਯਾਜ਼ ਸ਼ੇਖ ਹਨ। NIA ਨੇ ਉਸ ‘ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।